ਪੋਲਾਰਡ ਨੇ ਰਚਿਆ ਇਤਿਹਾਸ, ਮੁੰਬਈ ਵਲੋਂ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
Wednesday, Sep 23, 2020 - 08:45 PM (IST)
ਆਬੂ ਧਾਬੀ- ਆਈ. ਪੀ. ਐੱਲ. 2020 ਦਾ 5ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਦੇ ਵਿਚਾਲੇ ਆਬੂ ਧਾਬੀ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਮੁੰਬਈ ਇੰਡੀਅਨਜ਼ ਦੇ ਸਟਾਰ ਕ੍ਰਿਕਟਰ ਕਿਰੋਨ ਪੋਲਾਰਡ ਨੇ ਇਤਿਹਾਸ ਰਚ ਦਿੱਤਾ ਹੈ ਅਤੇ ਮੁੰਬਈ ਵਲੋਂ 150 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
ਪੋਲਾਰਡ ਤੋਂ ਪਹਿਲਾਂ ਕਿਸੇ ਵੀ ਖਿਡਾਰੀ ਇਥੋਂ ਤੱਕ ਕਪਤਾਨ ਰੋਹਿਤ ਸ਼ਰਮਾ ਨੇ ਵੀ ਇੰਨੇ ਮੈਚ ਨਹੀਂ ਖੇਡੇ ਹਨ। ਪੋਲਾਰਡ ਤੋਂ ਇਲਾਵਾ ਕਿਸੇ ਟੀਮ ਦੇ ਲਈ 150 ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਕ੍ਰਿਕਟਰਾਂ 'ਚ ਆਰ. ਸੀ. ਬੀ. ਦੇ ਕਪਤਾਨ ਵਿਰਾਟ ਕੋਹਲੀ, ਸੀ. ਐੱਸ. ਕੇ. ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਸੁਰੇਸ਼ ਰੈਨਾ ਦਾ ਨਾਂ ਆਉਂਦਾ ਹੈ।
ਮੁੰਬਈ ਇੰਡੀਅਨਜ਼ ਦੇ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ
114 ਮੈਚ- ਅੰਬਾਤੀ ਰਾਇਡੂ
122 ਮੈਚ- ਲਸਿਥ ਮਲਿੰਗਾ
136 ਮੈਚ- ਹਰਭਜਨ ਸਿੰਘ
145 ਮੈਚ- ਰੋਹਿਤ ਸ਼ਰਮਾ
150 ਮੈਚ- ਕਿਰੋਨ ਪੋਲਾਰਡ
ਜ਼ਿਕਰਯੋਗ ਹੈ ਕਿ ਪੋਲਾਰਡ ਨੇ 2010 'ਚ ਆਈ. ਪੀ. ਐੱਲ. 'ਚ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਹੁਣ ਤੱਕ ਉਨ੍ਹਾਂ ਨੇ 149 ਮੈਚਾਂ 'ਚ 2773 ਦੌੜਾਂ ਬਣਾਈਆਂ। ਹਾਲਾਂਕਿ ਪੋਲਾਰਡ ਦਾ ਸਕੋਰ ਘੱਟ ਹੈ ਪਰ ਉਸਦਾ ਸਟ੍ਰਾਈਕ ਰੇਟ 146.64 ਦਾ ਹੈ, ਜਦਕਿ ਔਸਤ 28.59 ਦੀ ਹੈ। ਪੋਲਾਰਡ 56 ਵਿਕਟਾਂ ਹਾਸਲ ਕਰ ਚੁੱਕੇ ਹਨ।