ਪੌਲਿਸ਼ ਫੁੱਟਬਾਲਰ ਵੋਜਸੀਏਚ ਦਾ ਲਿਖਿਆ ਗੀਤ ਗਾਏਗੀ ਪੌਪ ਸਿੰਗਰ ਪਤਨੀ ਮਾਰੀਨਾ

Friday, Nov 09, 2018 - 04:56 AM (IST)

ਪੌਲਿਸ਼ ਫੁੱਟਬਾਲਰ ਵੋਜਸੀਏਚ ਦਾ ਲਿਖਿਆ ਗੀਤ ਗਾਏਗੀ ਪੌਪ ਸਿੰਗਰ ਪਤਨੀ ਮਾਰੀਨਾ

ਜਲੰਧਰ— ਪੋਲੈਂਡ ਫੁੱਟਬਾਲ ਟੀਮ ਦੇ ਮੈਂਬਰ ਵੋਜਸੀਏਚ ਸਜ਼ਸੀਸੇਨੀ ਫੁੱਟਬਾਲਰ ਹੋਣ ਦੇ ਨਾਲ-ਨਾਲ ਗੀਤ ਵੀ ਲਿਖਦਾ ਹੈ। ਉਸਦੀ ਪੌਪ ਸਿੰਗਰ ਪਤਨੀ ਮਾਰੀਨਾ ਲੁਕਜ਼ੈਂਕੋ ਸਜੇਸਨਾ ਤਾਂ ਬਾਕਾਇਦਾ ਉਸਦੇ ਗੀਤ ਗਾ ਵੀ ਚੁੱਕੀ ਹੈ। 2017 ਵਿਚ 'ਦਿ ਅਮੀਰਾਤ' ਵਰਗੇ ਕਲੱਬ  ਤੋਂ ਦੂਰੀਆਂ ਬਣਾਉਣ ਵਾਲਾ ਇਹ ਫੁੱਟਬਾਲਰ ਪਿਆਨੋ ਤੇ ਗਿਟਾਰ ਵੀ ਪਲੇਅ ਕਰ ਲੈਂਦਾ ਹੈ।  28 ਸਾਲਾ ਵੋਜਸੀਏਚ ਦਾ ਇਕ ਗੀਤ 'ਆਈ ਡੂ' ਮਾਰੀਆ ਨੇ ਆਪਣੀ ਅਗਲੀ ਐਲਬਮ ਵਿਚ ਵੀ ਪਾਇਆ ਹੈ। ਗੀਤ ਲਿਖਣ ਦੇ ਸ਼ੌਕ ਦੇ ਬਾਰੇ ਵਿਚ ਵੋਜਸੀਏਚ ਨੇ ਇਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਦੌਰਾਨ ਦੱਸਿਆ ਕਿ ਇਕ ਦਿਨ ਉਹ ਮਾਰੀਨਾ ਦੀ ਬਣਾਈ ਧੁੰਨ ਸੁਣ ਰਿਹਾ ਸੀ, ਉਦੋਂ ਉਸ ਨੂੰ ਲੱਗਾ ਕਿ ਇਸ 'ਤੇ ਗੀਤ ਲਿਖਿਆ ਜਾ ਸਕਦਾ ਹੈ, ਫਿਰ ਕੀ ਸੀ, ਪੈੱਨ ਚੁੱਕਿਆ ਤੇ ਮਨ ਵਿਚ ਆਏ ਸ਼ਬਦ ਕਾਗਜ਼ 'ਤੇ ਲਿਖ ਦਿੱਤੇ।
ਮਾਰੀਨਾ ਨੂੰ ਇਹ ਗੀਤ ਬੇਹੱਦ ਚੰਗਾ ਲੱਗਾ। ਮਾਰੀਨਾ ਤੇ ਵੋਜਸੀਏਚ ਨੇ 2016 ਵਿਚ ਵਿਆਹ ਕੀਤਾ ਸੀ। ਉਨ੍ਹਾਂ ਦਾ ਇਕ ਬੇਟਾ ਲਿਆਮ ਵੀ ਹੈ, ਜਿਸਦਾ ਜਨਮ ਪਿਛਲੇ ਹੀ ਸਾਲ ਹੋਇਆ ਸੀ।
ਮਾਰੀਨਾ ਯੂਕ੍ਰੇਨ ਦੀ ਮੰਨੀ-ਪ੍ਰਮੰਨੀ ਸਿੰਗਰ ਹੈ। ਉਹ ਬ੍ਰਿਟਿਸ਼ ਪੌਪ ਸਟਾਰ ਤੇ ਐਕਸ ਫੈਕਟਰ ਦੇ ਜੇਤੂ ਜੇਮਸ ਆਰਥਰ ਨਾਲ ਵੀ ਕੰਮ ਕਰ ਚੁੱਕੀ ਹੈ। ਚੰਗੀ ਡਾਂਸਰ ਹੋਣ ਕਾਰਨ ਉਹ 'ਡਾਂਸਰ ਵਿਦ ਦਿ ਸਟਾਰਸ' ਦੇ ਪੋਲੈਂਡ ਵਰਜ਼ਨ ਵਿਚ ਵੀ ਕੰਮ ਕਰ ਚੁੱਕੀ ਹੈ। ਇੰਸਟਾਗ੍ਰਾਮ 'ਤੇ ਉਸਦੇ 6.71 ਲੱਖ ਫਾਲੋਅਰ ਹਨ, ਜਿਨ੍ਹਾਂ ਲਈ ਉਹ ਸਮੇਂ-ਸਮੇਂ 'ਤੇ ਆਪਣੀਆਂ ਹੌਟ ਫੋਟੋਜ਼ ਪੋਸਟ ਕਰਦੀ ਰਹਿੰਦੀ ਹੈ। 


Related News