ਪੋਲੈਂਡ ਨੇ ਰੂਸ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ
Wednesday, Jun 02, 2021 - 08:29 PM (IST)
ਰਾਕਲਾ (ਪੋਲੈਂਡ)- ਪੋਲੈਂਡ ਨੇ ਆਪਣੇ ਸਟਾਰ ਖਿਡਾਰੀ ਰਾਬਰਟ ਲੇਵਾਂਡੋਵਸਕੀ ਨੂੰ ਆਰਾਮ ਦਿੱਤੇ ਜਾਣ ਦੇ ਬਾਵਜੂਦ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਤੋਂ ਪਹਿਲਾਂ ਅਭਿਆਸ ਮੈਚ ’ਚ ਆਪਣੇ ਮੁੱਖ ਵਿਰੋਧ ਰੂਸ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ। ਪੋਲੈਂਡ ਨੇ ਚੌਥੇ ਮਿੰਟ ’ਚ ਹੀ ਬੜ੍ਹਤ ਹਾਸਲ ਕਰ ਲਈ ਸੀ। ਪ੍ਰੇਜਮਿਸਲਾਵ ਫ੍ਰੈਂਕੋਵਸਕੀ ਨੇ ਜਾਕੁਬ ਸਵੀਰਜੋਕ ਲਈ ਗੇਂਦ ਬਣਾਈ ਜਿਸ ਨੇ ਅੰਤਰਰਾਸ਼ਟਰੀ ਫੁੱਟਬਾਲ ’ਚ ਆਪਣਾ ਪਹਿਲਾ ਗੋਲ ਕੀਤਾ।ਰੂਸ ਨੇ 21ਵੇਂ ਮਿੰਟ ’ਚ ਬਰਾਬਰੀ ਦਾ ਗੋਲ ਦਾਗਿਆ। ਉਸ ਵੱਲੋਂ ਇਹ ਗੋਲ ਵਯਾਚੇਸਲਾਵ ਕਾਰਵੀਵ ਨੇ ਅਲੈਕਸਾਂਦਰ ਗੋਲੋਵਿਨ ਦੇ ਕ੍ਰਾਸ ’ਤੇ ਕੀਤਾ। ਲੇਵੋਂਡੋਵਸਕੀ ਨੇ ਬਾਹਰ ਬੈਠ ਕੇ ਮੈਚ ਦਾ ਆਨੰਦ ਲਿਆ ਕਿਉਂਕਿ ਕੋਚ ਪਾਉਲੋ ਸੋਸਾ ਉਸ ਨੂੰ ਬਾਯਰਨ ਮਿਊਨਿਖ ਦੇ ਨਾਲ ਰੁਝੇਵਿਆਂ ਭਰੇ ਪ੍ਰੋਗਰਾਮ ਤੋਂ ਬਾਅਦ ਆਰਾਮ ਦਾ ਮੌਕਾ ਦੇਣਾ ਚਾਹੁੰਦਾ ਸੀ।
ਇਹ ਖ਼ਬਰ ਪੜ੍ਹੋ- ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ ’ਚ
ਇਸ ਤੋਂ ਪਹਿਲਾਂ ਇੰਟਰ ਮਿਲਾਨ ਦੇ ਮਿਡਫੀਲਡਰ ਇਵਾਨ ਪੇਰਿਸਿਚ ਦੇ ਆਪਣੇ 100ਵੇਂ ਮੈਚ ’ਚ ਕੀਤੇ ਗਏ ਗੋਲ ਦੀ ਮਦਦ ਨਾਲ ਕ੍ਰੋਏਸ਼ੀਆ ਨੇ ਆਮੇਰਨੀਆ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ। ਆਮੇਰਨੀਆ ਵੱਲੋਂ ਕੋਲੰਬੀਆ ’ਚ ਜਨਮੇ ਮਿਡਫੀਲਡਰ ਵੇਬੇਮਾਰ ਨੇ ਗੋਲ ਕੀਤਾ। ਯੂਰੋ 2020 ਦੀਆਂ 2 ਹੋਰ ਟੀਮਾਂ ਸਲੋਵਾਕੀਆ ਅਤੇ ਬੁਲਗਾਰੀਆ ਦਾ ਮੈਚ ਵੀ 1-1 ਨਾਲ ਡਰਾਅ ’ਤੇ ਖਤਮ ਹੋਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।