ਅਰਜਨਟੀਨਾ ਨੂੰ ਹਰਾ ਕੇ ਪੋਲੈਂਡ ਏ. ਟੀ. ਪੀ. ਕੱਪ ਦੇ ਸੈਮੀਫ਼ਾਈਨਲ ''ਚ
Wednesday, Jan 05, 2022 - 07:16 PM (IST)
ਸਪੋਰਟਸ ਡੈਸਕ- ਪੋਲੈਂਡ ਨੇ ਅਰਜਨਟੀਨਾ ਨੂੰ ਬੁੱਧਵਾਰ ਨੂੰ 3-0 ਨਾਲ ਹਾਰ ਕੇ ਏ. ਟੀ. ਪੀ. ਕੱਪ ਟੈਨਿਸ ਦੇ ਸੈਮੀਫ਼ਾਈਨਲ 'ਚ ਪ੍ਰਵੇਸ਼ ਕਰ ਲਿਆ। ਪੋਲੈਂਡ ਦੇ ਹੁਬਰਟ ਹੁਰਕਾਜ ਨੇ ਡਿਏਗੋ ਸ਼ਵਾਤਰਜਮੈਨ ਨੂੰ 6-1, 6-4 ਨਾਲ ਹਰਾਇਆ। ਪੋਲੈਂਡ ਗਰੁੱਪ ਡੀ 'ਚ ਜਾਰਜੀਆ, ਯੂਨਾਨ, ਅਰਜਨਟੀਨਾ ਨੂੰ ਹਾਰ ਕੇ ਚੋਟੀ 'ਤੇ ਰਿਹਾ ਹੈ। ਪੋਲੈਂਡ ਲਈ ਪਹਿਲਾ ਮੈਚ ਕਾਮਿਲ ਐੱਮ. ਨੇ ਜਿੱਤਿਆ ਜਿਨ੍ਹਾਂ ਨੇ ਫੈਡਰਿਕੋ ਡੇਲਬੋਨਿਸ ਨੂੰ 6-3, 7-6 ਨਾਲ ਹਰਾਇਆ।
ਇਸ ਤੋਂ ਬਾਅਦ ਸ਼ਵਾਤਰਜਮੈਨ ਨੂੰ ਹਰਾ ਕੇ ਹੁਰਕਾਜ ਬੜ੍ਹਤ 2-0 ਕਰ ਦਿੱਤੀ। ਪੋਲੈਂਡ ਨੇ ਡਬਲਜ਼ ਮੈਚ ਵੀ ਆਪਣੇ ਨਾਂ ਕੀਤਾ। ਹੁਣ ਪੋਲੈਂਡ ਦਾ ਸਾਹਮਣਾ ਸਪੇਨ ਜਾਂ 2020 ਚੈਂਪੀਅਨ ਸਰਬੀਆ ਨਾਲ ਹੋਵੇਗਾ। ਹੋਰ ਮੈਚਾਂ 'ਚ ਚਿਲੀ ਨੇ ਨਾਰਵੇ ਨੂੰ 2-1 ਨਾਲ ਹਰਾਇਆ ਜਿਸ ਦਾ ਅਰਥ ਹੈ ਕਿ ਸਰਬੀਆ ਨੂੰ ਹੁਣ ਗਰੁੱਪ ਏ 'ਚ ਚੋਟੀ 'ਤੇ ਰਹਿਣ ਲਈ ਸਪੇਨ ਨੂੰ ਮਾਤ ਦੇਣੀ ਹੋਵੇਗੀ।