ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਅਤੇ ਕਾਂਸੀ ਤਮਗਾ ਜੇਤੂਆਂ ਨਾਲ PM ਮੋਦੀ ਨੇ ਕੀਤੀ ਮੁਲਾਕਾਤ
Thursday, Jun 02, 2022 - 02:54 PM (IST)
ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਾਰਤ ਦੀ ਨਵੀਂ ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ ਅਤੇ ਉਨ੍ਹਾਂ ਦੀ ਸਾਥੀ ਮਨੀਸ਼ਾ ਮੌਨ ਅਤੇ ਪਰਵੀਨ ਹੁੱਡਾ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਹਾਲ ਹੀ ਵਿਚ ਇੰਸਤਾਬੁਲ ਵਿਚ ਹੋਏ ਮੁਕਾਬਲੇ ਵਿਚ ਕਾਂਸੀ ਤਮਗੇ ਦਿੱਤੇ ਸਨ। ਨਿਕਹਤ ਨੇ ਫਲਾਈਵੇਟ (52 ਕਿਲੋਗ੍ਰਾਮ) ਵਰਗ ਵਿਚ ਸੋਨ ਤਮਗਾ ਜਿੱਤਿਆ ਸੀ, ਜਦੋਂਕਿ ਮਨੀਸ਼ਾ ਅਤੇ ਡੈਬਿਊ ਕਰਨ ਵਾਲੀ ਪਰਵੀਨ ਨੇ ਕ੍ਰਮਵਾਰ 57 ਕਿਲੋਗ੍ਰਾਮ ਅਤੇ 63 ਕਿਲੋਗ੍ਰਾਮ ਵਿਚ ਪੋਡੀਅਮ ਸਥਾਨ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ: ਸੌਰਵ ਗਾਂਗੁਲੀ ਦੇ ਇਸ ਟਵੀਟ ਨੇ ਮਚਾਈ ਹਲਚਲ, BCCI ਸਕੱਤਰ ਜੈ ਸ਼ਾਹ ਨੂੰ ਦੇਣੀ ਪਈ ਸਫ਼ਾਈ
ਨਿਕਹਤ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੇ ਬਾਅਦ ਉਨ੍ਹਾਂ ਲਈ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ, 'ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰ ਨਾਲ ਮੁਲਾਕਾਤ ਸਨਮਾਨ ਦੀ ਗੱਲ। ਧੰਨਵਾਦ ਸਰ।' ਮਨੀਸ਼ਾ ਨੇ ਟਵੀਟ ਕੀਤਾ, 'ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਸਾਡੇ ਲਈ ਸਨਮਾਨ ਦੀ ਗੱਲ। ਤੁਹਾਡੀਆਂ ਸ਼ੁੱਭਕਾਮਨਾਵਾਂ ਅਤੇ ਸਮਰਥਨ ਲਈ ਧੰਨਵਾਦ।'
ਇਹ ਵੀ ਪੜ੍ਹੋ: IPL 2022 ਤੋਂ ਨਿਕਲੇ ਨਵੇਂ ਖਿਡਾਰੀਆਂ ਦਾ ਟੀਚਾ ਟੀ-20 ਵਿਸ਼ਵ ਕੱਪ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।