ਹਿਮਾ ਦਾਸ ਨੂੰ PM ਮੋਦੀ ਨੇ ਦਿੱਤੀ ਵਧਾਈ, ਕਿਹਾ- ਉਸਦੀ ਉਪਲੱਬਧੀਆਂ ''ਤੇ ਬਹੁਤ ਮਾਣ ਹੈ

07/21/2019 10:58:46 PM

ਨਵੀਂ ਦਿੱਲੀ— ਭਾਰਤ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਸਟਾਰ ਐਥਲੀਟ ਹਿਮਾ ਦਾਸ ਨੇ ਪਿਛਲੀ ਦਿਨੀਂ ਵੱਖ-ਵੱਖ ਮੁਕਾਬਲਿਆਂ 'ਚ 5 ਸੋਨ ਤਮਗੇ ਜਿੱਤਣ 'ਤੇ ਐਤਵਾਰ ਨੂੰ ਵਧਾਈ ਦਿੰਦੇ ਹੋਏ ਭਵਿੱਖ ਦੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਟਵਿਟਰ 'ਤੇ ਇਸ ਫਰਾਟਾ ਦੌੜਾਕ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਭਾਰਤ ਨੂੰ ਹਿਮਾ ਦਾਸ ਦੇ ਪਿਛਲੇ ਕੁਝ ਦਿਨ ਪਹਿਲਾਂ ਦੀਆਂ ਉਪਲੱਬਧੀਆਂ 'ਤੇ ਬਹੁਤ ਮਾਣ ਹੈ। ਹਰ ਕੋਈ ਇਸ ਗੱਲ ਤੋਂ ਬਹੁਤ ਖੁਸ਼ ਹੈ ਕਿ ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ 'ਚ 5 ਤਮਗੇ ਜਿੱਤੇ। ਉਸ ਨੂੰ ਵਧਾਈ ਤੇ ਭੁਵਿੱਖ ਦੇ ਯੋਗਦਾਨ ਲਈ ਸ਼ੁੱਭਕਾਮਨਾਵਾਂ।


ਜ਼ਿਕਰਯੋਗ ਹੈ ਕਿ ਭਾਰਤ ਦੀ ਸਟਾਰ ਫਰਾਟਾ ਦੌੜਾਕ ਹਿਮਾ ਦਾਸ ਨੇ ਆਪਣੀ ਸੁਨਹਿਰੀ ਮੁਹਿੰਮ ਜਾਰੀ ਰੱਖਦਿਆਂ ਇਥੇ 400 ਮੀਟਰ ਦੌੜ ਵਿਚ ਸੋਨ ਤਮਗਾ ਹਾਸਲ ਕੀਤਾ ਹੈ, ਜਿਹੜਾ ਉਸ ਦਾ ਇਸ ਮਹੀਨੇ 'ਚ ਕੌਮਾਂਤਰੀ ਪ੍ਰਤੀਯੋਗਿਤਾਵਾਂ ਵਿਚ 5ਵਾਂ ਸੋਨ ਤਮਗਾ ਵੀ ਹੈ। ਹਿਮਾ ਨੇ ਇਥੇ 400 ਮੀਟਰ ਪ੍ਰਤੀਯੋਗਿਤਾ ਵਿਚ 52.09 ਸੈਕੰਡ ਵਿਚ ਦੌੜ ਪੂਰੀ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਇਸ ਦੌੜ ਨੂੰ ਆਪਣੇ ਦੂਜੇ ਸਰਵਸ੍ਰੇਸ਼ਠ ਸਮੇਂ ਵਿਚ ਪੂਰਾ ਕੀਤਾ। ਉਸ ਦਾ ਨਿੱਜੀ ਸਰਵਸ੍ਰੇਸ਼ਠ ਸਮਾਂ 50.79 ਸੈਕੰਡ ਹੈ, ਜਿਸ ਨੂੰ ਉਸ ਨੇ ਪਿਛਲੇ ਸਾਲ ਹੋਈਆਂ ਏਸ਼ੀਆਈ ਖੇਡਾਂ ਦੌਰਾਨ ਹਾਸਲ ਕੀਤਾ ਸੀ। ਪੰਜਵਾਂ ਸੋਨ ਤਮਗਾ ਜਿੱਤਣ ਤੋਂ ਬਾਅਦ 19 ਸਾਲਾ ਹਿਮਾ ਨੇ ਟਵੀਟ ਕਰ ਕੇ ਕਿਹਾ, ''ਚੈੱਕ ਗਣਰਾਜ 'ਚ 400 ਮੀਟਰ ਦੌੜ ਵਿਚ ਚੋਟੀ 'ਤੇ ਰਹਿ ਕੇ ਆਪਣੀ ਦੌੜ ਪੂਰੀ ਕੀਤੀ।'' 2 ਜਲਾਈ ਨੂੰ ਯੂਰਪ ਵਿਚ ਪਹਿਲੀ ਪ੍ਰਤੀਯੋਗਿਤਾ ਦੌੜ ਵਿਚ ਹਿੱਸਾ ਲੈਣ ਤੋਂ ਬਾਅਦ ਤੋਂ ਹਿਮਾ ਦਾ ਇਹ ਪੰਜਵਾਂ ਸੋਨ ਤਮਗਾ ਹੈ। ਇਸ ਸਾਲ ਅਪ੍ਰੈਲ 'ਚ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ ਪਿੱਠ ਦੀ ਤਕਲੀਫ ਕਾਰਣ ਪ੍ਰੇਸ਼ਾਨ ਰਹਿਣ ਤੋਂ ਬਾਅਦ ਆਸਾਮ ਦੀ 19 ਸਾਲਾ ਹਿਮਾ ਨੇ ਪਹਿਲੀ ਵਾਰ 400 ਮੀਟਰ ਦੌੜ 'ਚ ਹਿੱਸਾ ਲਿਆ ਸੀ। 


Gurdeep Singh

Content Editor

Related News