ਭਾਰਤ ਦੇ ਖਿਲਾਫ ਵਾਨਖੇੜੇ ''ਚ ਖੇਡਣਾ ਸੁਫ਼ਨਾ ਸੱਚ ਹੋਣ ਵਰਗਾ : ਰਚਿਨ ਰਵਿੰਦਰ

Sunday, Nov 12, 2023 - 04:10 PM (IST)

ਨਵੀਂ ਦਿੱਲੀ— ਨਿਊਜ਼ੀਲੈਂਡ ਦੇ ਨਵੇਂ ਬੱਲੇਬਾਜ਼ ਰਚਿਨ ਰਵਿੰਦਰਾ ਲਈ ਵਾਨਖੇੜੇ ਦੇ ਖਚਾਖਚ ਭਰੇ ਸਟੇਡੀਅਮ 'ਚ ਭਾਰਤ ਖਿਲਾਫ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡਣਾ ਇਕ ਸੁਫ਼ਨਾ ਸਾਕਾਰ ਹੋਣ ਵਰਗਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਬੁੱਧਵਾਰ ਨੂੰ ਹੋਣ ਵਾਲੇ ਮੈਚ 'ਚ ਉਨ੍ਹਾਂ ਦੀ ਟੀਮ ਮੇਜ਼ਬਾਨ ਟੀਮ ਨੂੰ ਬਰਾਬਰੀ ਦੀ ਟੱਕਰ ਦੇਵੇਗੀ। ਰਵਿੰਦਰਾ ਨੇ ਵਿਸ਼ਵ ਕੱਪ 'ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਦੇ ਨਾਂ ਤਿੰਨ ਸੈਂਕੜੇ ਦਰਜ ਹਨ। ਉਹ ਇਸ ਸਮੇਂ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕਾਕ ਤੋਂ ਬਾਅਦ ਦੂਜੇ ਨੰਬਰ ’ਤੇ ਹੈ।

ਇਹ ਵੀ ਪੜ੍ਹੋ- ਅਫਗਾਨਿਸਤਾਨ ਬੱਲੇਬਾਜ਼ ਨੇ ਕੀਤੀ ਲੋੜਵੰਦਾਂ ਦੀ ਮਦਦ, ਸੜਕ 'ਤੇ ਸੌਂ ਰਹੇ ਲੋਕਾਂ ਨੂੰ ਚੁੱਪਚਾਪ ਵੰਡੇ ਪੈਸੇ (ਵੀਡੀਓ)
ਰਵਿੰਦਰ ਨੇ ਨਿਊਜ਼ੀਲੈਂਡ ਕ੍ਰਿਕਟ ਨੂੰ ਕਿਹਾ, 'ਤੁਹਾਡਾ ਸੁਫ਼ਨਾ ਭਾਰਤ ਦੇ ਖਿਲਾਫ ਖਚਾਖਚ ਭਰੇ ਸਟੇਡੀਅਮ 'ਚ ਖੇਡਣ ਦਾ ਹੈ। ਭਾਰਤ ਵਾਨਖੇੜੇ ਸਟੇਡੀਅਮ 'ਚ ਅਜੇਤੂ ਰਿਹਾ ਹੈ। ਇੱਕ ਅਜਿਹਾ ਮੈਦਾਨ ਜਿਸਦਾ ਆਪਣਾ ਇਤਿਹਾਸ ਹੈ। ਅਸੀਂ ਬਰਾਬਰ ਦਾ ਮੁਕਾਬਲਾ ਕਰਾਂਗੇ। ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਤੁਸੀਂ ਕ੍ਰਿਕਟ 'ਚ ਹਰ ਮੈਚ ਨਹੀਂ ਜਿੱਤ ਸਕਦੇ। ਤੁਸੀਂ ਹਾਰ ਸਕਦੇ ਹੋ ਜਾਂ ਜਿੱਤ ਸਕਦੇ ਹੋ, ਇਸ ਲਈ ਅਸੀਂ ਦੇਖਾਂਗੇ ਕਿ ਖੇਡ ਕਿਵੇਂ ਅੱਗੇ ਵਧਦੀ ਹੈ।
ਬੈਂਗਲੁਰੂ 'ਚ ਆਪਣੇ ਦਾਦਾ-ਦਾਦੀ ਦੇ ਸਾਹਮਣੇ ਪਾਕਿਸਤਾਨ ਖਿਲਾਫ ਸ਼ਾਨਦਾਰ ਸੈਂਕੜਾ ਲਗਾਉਣ ਵਾਲੇ ਰਵਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ 'ਚ ਕਈ ਸ਼ਾਨਦਾਰ ਖਿਡਾਰੀ ਹਨ, ਜਿਨ੍ਹਾਂ ਨੂੰ ਵੱਡੇ ਮੈਚਾਂ 'ਚ ਖੇਡਣ ਦਾ ਤਜਰਬਾ ਹੈ। ਉਨ੍ਹਾਂ ਕਿਹਾ, 'ਅਸੀਂ ਪਿਛਲੇ ਦੋ ਵਿਸ਼ਵ ਕੱਪਾਂ ਬਾਰੇ ਸੋਚ ਰਹੇ ਹਾਂ। ਸਾਡੇ ਕੋਲ ਵੱਡੇ ਮੈਚ ਖੇਡਣ ਦਾ ਤਜਰਬਾ ਹੈ। ਤੁਸੀਂ ਐੱਮ.ਸੀ.ਜੀ. ਵਿੱਚ ਆਸਟ੍ਰੇਲੀਆ ਦੇ ਖਿਲਾਫ ਖੇਡਦੇ ਹੋ, ਤੁਸੀਂ ਲਾਰਡਸ ਵਿੱਚ ਇੰਗਲੈਂਡ ਦੇ ਖਿਲਾਫ ਖੇਡਦੇ ਹੋ ਅਤੇ ਹੁਣ ਤੁਸੀਂ ਵਾਨਖੇੜੇ ਵਿੱਚ ਭਾਰਤ ਨਾਲ ਖੇਡ ਰਹੇ ਹੋ। ਇਹ ਸਾਰੇ ਵੱਡੇ ਮੈਚ ਹਨ। ਇਹ ਹੈਰਾਨੀਜਨਕ ਹੈ ਕਿ ਸਾਡੀ ਟੀਮ ਵਿੱਚ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਅਜਿਹੇ ਮੈਚ ਖੇਡਣ ਦਾ ਤਜਰਬਾ ਹੈ।

ਇਹ ਵੀ ਪੜ੍ਹੋ- ਇੰਗਲੈਂਡ ਦੇ ਡ੍ਰੈਸਿੰਗ ਰੂਮ 'ਚ ਤੀਜੇ ਪਹੀਏ ਦੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ : ਵਿਲੀ
ਨਿਊਜ਼ੀਲੈਂਡ ਐੱਮਸੀਜੀ ਵਿੱਚ 2015 ਵਿਸ਼ਵ ਕੱਪ ਫਾਈਨਲ ਵਿੱਚ ਆਸਟ੍ਰੇਲੀਆ ਤੋਂ ਹਾਰ ਗਿਆ ਸੀ। ਚਾਰ ਸਾਲ ਬਾਅਦ ਉਨ੍ਹਾਂ ਨੂੰ ਲਾਰਡਸ ਵਿੱਚ ਇੰਗਲੈਂਡ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਰਵਿੰਦਰ ਨੇ ਕਿਹਾ, 'ਤੁਸੀਂ ਬਚਪਨ 'ਚ ਨਾਕਆਊਟ ਗੇੜ 'ਚ ਵੱਡੇ ਮੈਚਾਂ 'ਚ ਖੇਡਣ ਦਾ ਸੁਫ਼ਨਾ ਦੇਖਦੇ ਹੋ ਅਤੇ ਮੈਂ ਵੀ ਭਾਰਤ ਖਿਲਾਫ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


Aarti dhillon

Content Editor

Related News