ਟੀ-20 ਵਰਲਡ ਕੱਪ ਨੂੰ ਧਿਆਨ ’ਚ ਰੱਖ ਕੇ ਆਈ. ਪੀ. ਐੱਲ. ’ਚ ਉਤਰਨਗੇ ਖਿਡਾਰੀ

Sunday, Sep 19, 2021 - 04:49 PM (IST)

ਦੁਬਈ– ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਮੁੰਬਈ ਇੰਡੀਅਨਜ਼ (ਐੱਮ. ਆਈ.) ਵਿਚਾਲੇ ਐਤਵਾਰ ਨੂੰ ਹੋਣ ਵਾਲੇ ਧਮਾਕੇਦਾਰ ਮੈਚ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੂਜੇ ਗੇੜ ਦਾ ਆਗਾਜ਼ ਹੋਵੇਗਾ, ਜਿਸ ਵਿਚ ਖਿਡਾਰੀਆਂ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਹਾਲਾਤ ਨੂੰ ਸਮਝਣ ਦਾ ਵੀ ਮੌਕਾ ਮਿਲੇਗਾ। ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਦੇ ਕਾਰਨ ਆਈ. ਪੀ. ਐੱਲ. ਨੂੰ  ਵਿਚਾਲੇ ਹੀ ਮੁਲਤਵੀ ਕਰਨਾ ਪਿਆ ਸੀ। ਉਸ ਸਮੇਂ ਤਕ ਟੂਰਨਾਮੈਂਟ ਦੇ 29 ਮੈਚ ਹੀ ਹੋ ਸਕੇ ਸਨ। 

ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਹੁਣ ਅਜਿਹੀ ਕਿਸੇ ਵੀ ਸਥਿਤੀ ਤੋਂ ਬਚਣ ਲਈ ਪ੍ਰਾਰਥਨਾ ਕਰ ਰਿਹਾ ਹੋਵੇਗਾ। ਬੀ. ਸੀ. ਸੀ. ਆਈ. ਨੂੰ ਆਈ. ਪੀ.ਐੱਲ. ਦੇ ਦੂਜੇ ਗੇੜ ਦੇ ਆਯੋਜਨ ਲਈ ਪ੍ਰੋਗਰਾਮ ਤੈਅ ਕਰਨ ਵਿਚ ਕਾਫੀ ਮਿਹਨਤ ਕਰਨੀ ਪਈ ਸੀ। ਅਜਿਹੇ ਵਿਚ ਇੰਗਲੈਂਡ ਦੌਰੇ ’ਤੇ ਗਈ ਭਾਰਤੀ ਟੀਮ ਵਿਚ ਕੋਵਿਡ-19 ਦੇ ਮਾਮਲੇ ਪਾਏ ਜਾਣ ਨਾਲ ਬੀ. ਸੀ. ਸੀ. ਆਈ. ਦੇ ਵੀ ਸਾਹ ਫੁੱਲਣ ਲੱਗੇ ਸਨ ਪਰ ਇਹ ਵੱਡਾ ਮੁੱਦਾ ਨਹੀਂ ਬਣਿਆ ਅਤੇ ਭਾਰਤ ਤੇ ਇੰਗਲੈਂਡ ਦੇ ਜਿਨ੍ਹਾਂ ਖਿਡਾਰੀਆਂ ਨੂੰ ਆਈ ਪੀ. ਐੱਲ. ਵਿਚ ਖੇਡਣਾ ਹੈ, ਉਹ ਸੁਰੱਖਿਅਤ ਇੱਥੇ ਪਹੁੰਚ ਗਏ। ਪਿਛਲੇ ਸਾਲ ਪੂਰਾ ਆਈ. ਪੀ. ਐੱਲ. ਯੂ. ਏ. ਈ. ਵਿਚ ਖੇਡਿਆ ਗਿਆ ਸੀ ਤਦ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਈ ਸੀ। ਬੀ. ਸੀ. ਸੀ. ਆਈ. ਨੂੰ ਇਸ ਵਾਰ ਵੀ ਇੱਥੇ ਟੂਰਨਾਮੈਂਟ ਦੇ ਸਫਲ ਆਯੋਜਨ ਹੋਣ ਦੀ ਉਮੀਦ ਹੈ।

PunjabKesari

ਆਈ. ਪੀ. ਐੱਲ. ਵਿਚ 2019 ਤੋਂ ਬਾਅਦ ਪਹਿਲੀ ਵਾਰ ਸੀਮਤ ਗਿਣਤੀ ਵਿਚ ਦਰਸ਼ਕ ਵੀ ਹਾਜ਼ਰ ਰਹਿਣਗੇ, ਜਿਸ ਨਾਲ ਟੂਰਨਾਮੈਂਟ ਦਾ ਰੋਮਾਂਚ ਵਧ ਗਿਆ ਹੈ। ਟੀ-20 ਵਰਲਡ ਕੱਪ ਲਈ ਟੀਮਾਂ ਐਲਾਨ ਕੀਤੀਆਂ ਜਾ ਚੁੱਕੀਆਂ ਹਨ ਪਰ ਆਈ. ਪੀ. ਐੱਲ. ਦੇ ਪ੍ਰਦਰਸ਼ਨ ਨੂੰ ਤਦ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਕਿਸੇ ਖਿਡਾਰੀ ਦੇ ਜ਼ਖ਼ਮੀ ਹੋਣ ’ਤੇ ਆਖ਼ਰੀ ਪਲਾਂ ਵਿਚ ਵੀ ਕੋਈ ਹੋਰ ਖਿਡਾਰੀ ਉਸਦੀ ਜਗ੍ਹਾ ਲੈ ਸਕਦਾ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੈਸੇ ਵੀ 10 ਅਕਤੂਬਰ ਤਕ ਬਦਲਾਅ ਦੀ ਮਨਜ਼ੂਰੀ ਦਿੱਤੀ ਹੈ।


Tarsem Singh

Content Editor

Related News