ਖਿਡਾਰੀਆਂ ਨੇ ਕੀਤਾ ਕੋਰੋਨਾ ਨਿਯਮ ਦਾ ਉਲੰਘਣ, ਗੋਲ ਕਰਨ ''ਤੇ ਇੰਝ ਮਨਾਇਆ ਜਸ਼ਨ

05/18/2020 8:57:13 PM

ਨਵੀਂ ਦਿੱਲੀ— ਲਾਈਵ ਸਪੋਰਟਸ ਹੌਲੀ-ਹੌਲੀ ਦੁਨੀਆ 'ਚ ਆਪਣੀ ਵਾਪਸੀ ਕਰ ਰਿਹਾ ਹੈ ਤੇ ਪ੍ਰਸ਼ੰਸਕਾਂ ਨੂੰ ਦੁਨੀਆ ਭਰ 'ਚ ਪ੍ਰੀਮੀਅਰ ਫੁੱਟਬਾਲ ਲੀਗ 'ਚ ਇਕ ਹੀ ਰਾਤ 'ਚ ਅਜਿਹਾ ਸਰਪ੍ਰਾਈਜ਼ ਨਹੀਂ ਮਿਲ ਸਕਦਾ। ਜਰਮਨੀ ਦਾ ਟੌਪ ਪੱਧਰ ਬੁੰਦੇਂਸਲੀਗਾ ਵਾਪਸੀ ਕਰ ਚੁੱਕਿਆ ਹੈ। ਇੱਥੇ ਫੈਂਸ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਬੇਸ਼ੱਕ ਮੈਚਾਂ ਦਾ ਆਯੋਜਨ ਖਾਲੀ ਸਟੇਡੀਅਮ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਪਰ ਇਸ ਦੌਰਾਨ ਦੁਨੀਆ ਦੇ ਸਾਰੇ ਫੈਂਸ ਇਸ ਟੂਰਨਾਮੈਂਟ ਦਾ ਆਨੰਦ ਲੈ ਰਹੇ ਹਨ ਪਰ ਇਸ ਵਿਚ ਇਕ ਪਾਸੇ ਪੂਰੀ ਦੁਨੀਆ 'ਚ ਸੋਸ਼ਲ ਡਿਸਟੇਂਸਿੰਗ ਦਾ ਪਾਲਨ ਕਰਨ ਦੇ ਲਈ ਕਿਹਾ ਜਾ ਰਿਹਾ ਤਾਂ ਇਸ ਦੌਰਾਨ ਮੈਚ ਦੇ ਸਾਰੇ ਖਿਡਾਰੀਆਂ ਨੇ ਇਸ ਨਿਯਮ ਨੂੰ ਤੋੜਿਆ ਤੇ ਗੋਲ ਕਰਨ ਤੋਂ ਬਾਅਦ ਇਕ ਦੂਜੇ ਦੇ ਗਲੇ ਮਿਲੇ ਤੇ ਚੁੱਮਿਆ ਵੀ। ਅਜਿਹੇ 'ਚ ਜਰਮਨ ਦੇ ਖੇਡ ਮੰਤਰਾਲੇ ਨੂੰ ਇਕ ਵਾਰ ਫਿਰ ਨਿਯਮ ਨੂੰ ਲੈ ਕੇ ਸਖਤ ਹੋਣਾ ਹੋਵੇਗਾ। ਵਿਵਾਦ ਮੈਚ ਦੇ ਸ਼ੁਰੂ 'ਚ ਹੀ ਪੈਦਾ ਹੋ ਗਿਆ ਜਦੋਂ ਹਰਥਾ ਬਰਲਿਨ ਤੇ ਹੋਫੇਨਹੇਮ ਦੇ ਵਿਚ ਮੈਚ ਚੱਲ ਰਿਹਾ ਸੀ। ਇੱਥੇ ਬਰਲਿਨ ਦੇ ਖਿਡਾਰੀ ਨੇ ਗੋਲ ਕਰਨ ਤੋਂ ਬਾਅਦ ਆਪਣੇ ਹੀ ਖਿਡਾਰੀ ਨੂੰ ਜਸ਼ਨ ਦੇ ਦੌਰਾਨ ਗਲੇ ਲਗਾਇਆ ਤੇ ਧੰਨਵਾਦ ਕਰਨ ਦੇ ਲਈ ਚੁੱਮਿਆ। 
ਇਸ ਤੋਂ ਬਾਅਦ ਅਜਿਹੇ ਜਸ਼ਨ ਮਨਾਉਣ ਵਾਲੇ ਅੰਦਾਜ਼ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਹਾਲਾਂਤਿ ਬਰਲਿਨ ਦੇ ਮੈਨੇਜ਼ਰ ਬਰੂਨੋ ਲਾਬਾਡੀਆ ਦਾ ਮੰਨਣਾ ਹੈ ਕਿ ਮੈਚ ਤੋਂ ਪਹਿਲਾਂ ਸਾਰੇ ਖਿਡਾਰੀਆਂ ਦਾ ਕਈ ਬਾਰ ਕੋਰੋਨਾ ਟੈਸਟ ਹੋਇਆ ਹੈ ਤੇ ਅਜਿਹੇ 'ਚ ਡਰਨ ਦੀ ਬਿਲਕੁਲ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਯੂਨੀਅਨ ਬਰਲਿਨ ਨੇ ਟੇਬਲ 'ਚ ਟੌਪ ਕਰ ਰਹੇ ਬਾਯਰਨ ਮੂਨਿਕ ਦੇ ਨਾਲ ਮੁਕਾਬਲਾ ਖੇਡਿਆ ਤਾਂ ਰਾਬਰਟ ਲੇਵਾਨਡੋਸਕੀ ਨੇ 40ਵੇਂ ਮਿੰਟ 'ਚ ਇਕ ਪੈਨਾਲਟੀ ਸ਼ਾਟ ਲਿਆ ਤੇ ਗੋਲ ਕੀਤਾ ਤਾਂ 80ਵੇਂ ਮਿੰਟ 'ਚ ਬੇਨਜਾਮੀਨ ਪਾਵਰਡ ਨੇ ਵੀ ਗੋਲ ਕੀਤਾ ਤੇ ਸਿੱਧੇ ਜਾ ਕੇ ਆਪਣੇ ਹੀ ਖਿਡਾਰੀ ਡੇਵਿਡ ਅਲਾਬਾ ਨੂੰ ਗਲੇ ਲਗਾ ਲਿਆ।


Gurdeep Singh

Content Editor

Related News