ਪਾਕਿ ਵਿਰੁੱਧ ਟੀ20 ਸੀਰੀਜ਼ ਦੇ ਲਈ ਇੰਗਲੈਂਡ ਦੀ ਟੀਮ 'ਚ ਇੰਨਾ ਖਿਡਾਰੀਆਂ ਦੀ ਹੋਈ ਵਾਪਸੀ

Thursday, Jul 15, 2021 - 12:47 AM (IST)

ਪਾਕਿ ਵਿਰੁੱਧ ਟੀ20 ਸੀਰੀਜ਼ ਦੇ ਲਈ ਇੰਗਲੈਂਡ ਦੀ ਟੀਮ 'ਚ ਇੰਨਾ ਖਿਡਾਰੀਆਂ ਦੀ ਹੋਈ ਵਾਪਸੀ

ਲੰਡਨ- ਕਪਤਾਨ ਇਯੋਨ ਮੋਰਗਨ ਸਮੇਤ ਇੰਗਲੈਂਡ ਦੀ ਮੂਲ ਚਿੱਟੀ ਗੇਂਦ ਟੀਮ ਪਾਕਿਸਤਾਨ ਵਿਰੁੱਧ ਟੀ-20 ਸੀਰੀਜ਼ ਲਈ ਵਾਪਸ ਆ ਗਈ ਹੈ। ਇਕ ਦਿਨਾ ਸੀਰੀਜ਼ ਤੋਂ ਠੀਕ ਪਹਿਲਾਂ ਕੋਰੋਨਾ ਦੇ ਧਮਾਕੇ ਕਾਰਨ ਟੀਮ ਨੂੰ ਇਕਾਂਤਵਾਸ ਵਿਚ ਜਾਣਾ ਪਿਆ ਸੀ, ਜੋ ਹੁਣ ਖਤਮ ਹੋ ਗਿਆ ਹੈ।

PunjabKesari

ਇਹ ਖ਼ਬਰ ਪੜ੍ਹੋ- ENG v PAK : ਇੰਗਲੈਂਡ ਤੋਂ ਸੀਰੀਜ਼ ਹਾਰਨ 'ਤੇ ਮਿਸਬਾਹ ਨੇ ਦਿੱਤਾ ਵੱਡਾ ਬਿਆਨ

ਪਾਕਿਸਤਾਨ ਵਿਰੁੱਧ ਇਕ ਦਿਨਾ ਸੀਰੀਜ਼ ਤੋਂ ਪਹਿਲਾਂ ਮੂਲ ਟੀਮ ਦੇ ਤਿੰਨ ਖਿਡਾਰੀ ਅਤੇ 4 ਸਪੋਰਟਸ ਸਟਾਫ ਦੇ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਕਾਰਨ ਟੀਮ ਨੂੰ ਆਈਸੋਲੇਸ਼ਨ ਵਿਚ ਭੇਜ ਦਿੱਤਾ ਗਿਆ ਸੀ। ਇਸ ਕਾਰਨ ਇੰਗਲੈਂਡ ਐਂਡ ਵੇਂਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੂੰ ਟੀ-20 ਸੀਰੀਜ਼ ਲਈ ਬੇਨ ਸਟੋਕਸ ਦੀ ਅਗਵਾਈ ਹੇਠ ਇਕ ਸੋਧੀ ਹੋਈ ਟੀਮ ਚੁਣਨੀ ਪਈ ਸੀ। ਟੀਮ ਬੇਸ਼ੱਕ ਨਵੀਂ ਸੀ ਪਰ ਇਸ ਨੇ ਪਾਕਿਸਤਾਨ 'ਤੇ ਦਬਦਬਾ ਬਣਾਈ ਰੱਖਿਆ ਤੇ 3-0 ਨਾਲ ਕਲੀਨ ਸਵੀਪ ਨਾਲ ਸੀਰੀਜ਼ ਜਿੱਤੀ।

ਇਹ ਖ਼ਬਰ ਪੜ੍ਹੋ- ਮੋਰਗਨ ਨੇ 2019 ਵਿਸ਼ਵ ਕੱਪ ਦੇ ਫਾਈਨਲ ਨੂੰ ਸਰਵਸ੍ਰੇਸ਼ਠ ਮੈਚ ਦੱਸਿਆ, ਕਹੀ ਇਹ ਗੱਲ

ਇੰਗਲੈਂਡ ਦੀ ਟੀਮ- ਇਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜਾਨੀ ਬੇਅਰਸਟੋ, ਜੇਕ ਬਾਲ, ਟਾਮ ਬੈਂਟਨ, ਜੋਸ ਬਟਲਰ, ਟਾਮ ਕਿਓਰੇਨ, ਲੁਈਸ ਗ੍ਰੇਗਰੀ, ਕ੍ਰਿਸ ਜੌਰਡਨ, ਲਿਯਾਮ ਲਿਵਿੰਗਸਟੋਨ, ਸਾਕਿਬ ਮਹਿਮੂਦ, ਡੇਵਿਡ ਮਲਾਨ, ਮੈਟ ਪਾਰਤਿਸਨ, ਆਦਿਲ ਰਾਸ਼ਿਦ, ਜੇਸਨ ਰਾਏ, ਡੇਵਿਡ ਵਿਲੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News