ਇਸ ਖਿਡਾਰੀ ਨੇ ਕਿਹਾ- ਮੇਰਾ ਸੁਪਨਾ ਮੇਰੀ ਗੇਂਦਬਾਜ਼ੀ 'ਤੇ ਧੋਨੀ ਹੋਣ ਵਿਕਟਕੀਪਰ

Wednesday, Dec 06, 2017 - 01:02 AM (IST)

ਇਸ ਖਿਡਾਰੀ ਨੇ ਕਿਹਾ- ਮੇਰਾ ਸੁਪਨਾ ਮੇਰੀ ਗੇਂਦਬਾਜ਼ੀ 'ਤੇ ਧੋਨੀ ਹੋਣ ਵਿਕਟਕੀਪਰ

ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਦੇ ਲਈ ਭਾਰਤੀ ਟੀਮ ਦੀ ਚੋਣ ਕਰ ਲਈ ਗਈ ਹੈ। ਇਸ ਸੀਰੀਜ਼ 'ਚ ਭਾਰਤੀ ਚੋਣਕਰਤਾਂ ਨੇ ਯੁਵਾ ਖਿਡਾਰੀਆਂ 'ਤੇ ਭਰੋਸਾ ਕਰਦਿਆਂ ਹੋਇਆ ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ ਤੇ ਬਾਂਸਲ ਥੰਪੀ ਦੀ ਚੋਣ ਕੀਤੀ ਹੈ। ਇਸ ਸਾਲ ਆਈ. ਪੀ. ਐੱਲ. ਲੀਗ ਦੇ ਨਾਲ ਘਰੇਲੂ ਕ੍ਰਿਕਟ 'ਚ ਵੀ ਇਨ੍ਹਾਂ ਖਿਡਾਰੀਆਂ ਦਾ ਪ੍ਰਦਰਸ਼ਨ ਦੇਖਣ ਯੋਗ ਰਿਹਾ। ਭਾਰਤੀ ਟੀਮ 'ਚ ਯੁਵਾ ਤੇਜ਼ ਗੇਂਦਬਾਜ਼ ਦੇ ਰੂਪ 'ਚ ਚੁਣੇ ਗਏ ਬਾਂਸਲ ਥੰਪੀ ਨੇ ਆਈ. ਪੀ. ਐੱਲ. ਲੀਗ 2017 'ਚ ਵਧੀਆ ਗੇਂਦਬਾਜ਼ੀ ਕੀਤੀ ਸੀ ਤੇ ਨਾਲ ਹੀ ਭਾਰਤ 'ਏ' ਟੀਮ ਵਲੋਂ ਖੇਡਦੇ ਹੋਏ ਉਸ ਦਾ ਪਰਦਰਸ਼ਨ ਵੀ ਸ਼ਾਨਦਾਰ ਰਿਹਾ ਸੀ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਮੌਜੂਦਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਵੀ ਬਾਂਸਲ ਥੰਪੀ ਨੇ ਕਿਹਾ ਕਿ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਮੈਂ ਧੋਨੀ ਦੇ ਨਾਲ ਭਾਰਤੀ ਟੀਮ ਦੇ ਲਈ ਖੇਡਾਂਗਾ। ਮੇਰਾ ਹਮੇਸ਼ਾ ਇਹੀ ਸੁਪਨਾ ਰਿਹਾ ਕਿ ਜਦੋਂ ਮੈਂ ਗੇਂਦਬਾਜ਼ੀ ਕਰਾਂ ਤਾਂ ਧੋਨੀ ਮੇਰੀ ਗੇਂਦਬਾਜ਼ੀ 'ਤੇ ਵਿਕਟਕੀਪਿੰਗ ਕਰੇ ਤੇ ਸ਼੍ਰੀਲੰਕਾ ਸੀਰੀਜ਼ 'ਚ ਇਹ ਮੌਕਾ ਮਿਲ ਸਕਿਆ ਹੈ। ਮੇਰੇ ਲਈ ਇਹ ਵੀ ਇਕ ਸੁਪਨੇ ਵਰਗਾ ਪੂਰਾ ਹੋਣਾ ਰਹੇਗਾ। ਸ਼੍ਰੀਲੰਕਾ ਦੇ ਵਿਚਾਲੇ ਟੈਸਟ ਸੀਰੀਜ਼ ਦਾ ਆਖਰੀ ਟੈਸਟ ਮੈਚ ਦਿੱਲੀ 'ਚ ਚੱਲ ਰਿਹਾ ਹੈ। ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ ਤੇ 3 ਟੀ-20 ਕੌਮਾਂਤਰੀ ਮੈਚ ਵੀ ਖੇਡੇ ਜਾਣਗੇ।


ਦੀਪਕ ਹੁਡਾ

ਫਰਸਟ ਕਲਾਸ ਕ੍ਰਿਕਟ ਵਿਚ ਪੰਜਾਬ ਖਿਲਾਫ ਬੜੌਦਾ ਲਈ ਬਤੋਰ ਕਪਤਾਨ ਖੇਡਦੇ ਹੋਏ ਦੀਪਕ ਹੁੱਡਾ 293 ਦੌੜਾਂ ਦੀ ਪਾਰੀ ਖੇਡ ਕੇ ਚਰਚਾ ਵਿਚ ਆਏ ਸਨ। ਦੀਪਕ ਹੁੱਡਾ ਦਾ ਜਨਮ 19 ਅਪ੍ਰੈਲ 1995 ਹਰਿਆਣਾ 'ਚ ਹੋਇਆ। ਇਸਦੇ ਬਾਅਦ ਉਨ੍ਹਾਂ ਨੇ ਆਈ.ਪੀ.ਐੱਲ. ਵਿਚ ਰਾਜਸਥਾਨ ਰਾਇਲਸ ਲਈ ਖੇਡਦੇ ਹੋਏ ਉਨ੍ਹਾਂ ਨੇ 25 ਗੇਂਦਾਂ ਵਿਚ 54 ਦੌੜਾਂ ਬਣਾ ਕੇ ਦਿੱਲੀ ਡੇਅਰਡੇਵਿਲਸ ਨੂੰ ਜਿੱਤਣ ਤੋਂ ਰੋਕਿਆ ਸੀ।


ਵਾਸ਼ਿੰਗਟਨ ਸੁੰਦਰ

ਫਰਸਟ ਕਲਾਸ ਕ੍ਰਿਕਟ ਵਿਚ ਸਿਰਫ਼ 17 ਪਾਰੀਆਂ ਵਿਚ 52 ਦੀ ਔਸਤ ਨਾਲ 532 ਦੌੜਾਂ ਬਣਾਉਣ ਵਾਲੇ ਵਾਸ਼ਿੰਗਟਨ ਸੁੰਦਰ ਦੀ ਜਿੰਦਗੀ ਕਿਸੇ ਹਾਲੀਵੁੱਡ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਵਾਸ਼ਿੰਗਟਨ ਸੁੰਦਰ ਦਾ ਜਨਮ 5 ਅਕਤੂਬਰ 1999 'ਚ ਤਮਿਲਨਾਡੂ 'ਚ ਹੋਇਆ। ਖੱਬੇ ਹੱਥ ਨਾਲ ਬੱਲੇਬਾਜ਼ੀ ਅਤੇ ਸੱਜੇ ਹੱਥ ਨਾਲ ਆਫ ਸਪਿਨ ਗੇਂਦਬਾਜ਼ੀ ਕਰਨ ਵਾਲੇ ਸੁੰਦਰ ਭਾਰਤ ਲਈ ਅੰਡਰ-19 ਕ੍ਰਿਕਟ ਵਿਚ ਵੀ ਖੇਡ ਚੁੱਕੇ ਹਨ।


ਮੁਹੰਮਦ ਸਿਰਾਜ

ਆਪਣੇ ਪਹਿਲੇ ਹੀ ਟੀ-20 ਵਿਚ 4 ਓਵਰਾਂ ਵਿਚ 53 ਦੌੜਾਂ ਉੱਤੇ ਇਕ ਵਿਕਟ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰਨ ਵਾਲੇ ਮੁਹੰਮਦ ਸਿਰਾਜ ਨੇ ਫਰਸਟ ਕਲਾਸ ਵਿੱਚ ਵਧੀਆ ਪ੍ਰਦਰਸ਼ਨ ਦੇ ਦਮ ਉੱਤੇ ਭਾਰਤੀ ਟੀਮ ਵਿਚ ਜਗ੍ਹਾ ਬਣਾ ਲਈ ਹੈ। ਮੁਹੰਮਦ ਸਿਰਾਜ ਦਾ ਜਨਮ 13 ਮਾਰਚ 1994 'ਚ ਤੇਲੰਗਾਨਾ 'ਚ ਹੋਇਆ। 15 ਫਰਸਟ ਕਲਾਸ ਮੈਚਾਂ ਵਿਚ ਉਹ ਹੁਣ ਤੱਕ 57 ਵਿਕਟਾਂ ਲੈ ਚੁੱਕੇ ਹਨ।


ਬਾਂਸਲ ਥੰਪੀ

2017 ਆਈ.ਪੀ.ਐੱਲ ਐਡੀਸ਼ਨ ਲਈ 85 ਲੱਖ ਵਿਚ ਵਿਕੇ ਬਾਂਸਲ ਥੰਪੀ ਐਮਰਜਿੰਗ ਪਲੇਅਰ ਐਵਾਰਡ ਵੀ ਜਿੱਤ ਚੁੱਕੇ ਹਨ। ਬਾਂਸਲ ਥੰਪੀ ਦਾ ਜਨਮ 11 ਸਿਤੰਬਰ 1999 'ਚ ਕੇਰਲ 'ਚ ਹੋਇਆ। 140 ਦੀ ਸਪੀਡ ਨਾਲ ਗੇਂਦਬਾਜੀ ਕਰਨ ਵਾਲੇ ਥੰਪੀ ਆਪਣੇ ਸਟਿਕ ਯਾਰਕਰ ਲਈ ਜਾਣੇ ਜਾਂਦੇ ਹਨ। ਥੰਪੀ ਕਹਿੰਦੇ ਹਨ ਉਨ੍ਹਾਂ ਨੇ ਟੈਨਿਸ ਗੇਂਦ ਨਾਲ ਖੇਡ ਕੇ ਗੇਂਦ ਸਵਿੰਗ ਕਰਨੀ ਸਿੱਖੀ ਹੈ।


Related News