T-20 World Cup-2022 : ਭਾਰਤ-ਦੱਖਣੀ ਅਫ਼ਰੀਕਾ ਮੈਚ ਵਿਚ ਜ਼ਖ਼ਮੀ ਹੋਇਆ ਇਹ ਖਿਡਾਰੀ, ਟੂਰਨਾਮੈਂਟ ਤੋਂ ਬਾਹਰ

Friday, Oct 14, 2022 - 06:47 PM (IST)

T-20 World Cup-2022 : ਭਾਰਤ-ਦੱਖਣੀ ਅਫ਼ਰੀਕਾ ਮੈਚ ਵਿਚ ਜ਼ਖ਼ਮੀ ਹੋਇਆ ਇਹ ਖਿਡਾਰੀ, ਟੂਰਨਾਮੈਂਟ ਤੋਂ ਬਾਹਰ

ਜੋਹਾਨਸਬਰਗ (ਭਾਸ਼ਾ) : ਆਗਾਮੀ ਟੀ-20 ਵਿਸ਼ਵ ਕੱਪ ਲਈ ਟੀਮਾਂ ਆਸਟ੍ਰੇਲੀਆ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ। ਇਸ ਵਿਚਾਲੇ ਖਿਡਾਰੀਆਂ ਦੇ ਜ਼ਖ਼ਮੀ ਹੋਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਇਸ ਕਾਰਨ ਟੀਮਾਂ ਨੂੰ ਅਖੀਰਲੇ ਸਮੇਂ ਵਿਚ ਆਪਣੀ ਟੀਮ ਵਿਚ ਬਦਲਾਅ ਕਰਨੇ ਪੈ ਰਹੇ ਹਨ। ਇਸੇ ਲੜੀ ਤਹਿਤ ਹੁਣ ਦੱਖਣੀ ਅਫ਼ਰੀਕਾ ਦੀ ਟੀਮ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਾਰਕ ਜਾਨਸੇਨ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਉਹ ਜ਼ਖ਼ਮੀ ਡਵੇਨ ਪ੍ਰਿਟੋਰੀਅਸ ਦੀ ਜਗ੍ਹਾ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤੇ ਗਏ ਹਨ। ਦੱਖਣੀ ਅਫ਼ਰੀਕੀ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਆਲਰਾਊਂਡਰ ਪ੍ਰਿਟੋਰੀਅਸ ਹਾਲ ਹੀ ਵਿਚ ਭਾਰਤ ਵਿਰੁੱਧ ਟੀ-20 ਲੜੀ ਦੇ ਤੀਜੇ ਤੇ ਅਖ਼ੀਰਲੇ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ। ਉਸ ਦੇ ਖੱਬੇ ਅੰਗੂਠੇ ਵਿਚ ਸੱਟ ਲੱਗੀ ਹੈ।

ਇਹ ਖ਼ਬਰ ਵੀ ਪੜ੍ਹੋ - Women's Asia Cup 2022 : ਫਾਈਨਲ 'ਚ ਭਾਰਤ ਤੇ ਸ਼੍ਰੀਲੰਕਾ ਦੀਆਂ ਟੀਮਾਂ ਵਿਚਾਲੇ ਹੋਵੇਗੀ ਟੱਕਰ


author

Harnek Seechewal

Content Editor

Related News