PKL : ਅਰਜੁਨ ਦੇਸ਼ਵਾਲ ਦੀ ਜ਼ਬਰਦਸਤ ਖੇਡ ਨਾਲ ਜੈਪੁਰ ਪਿੰਕ ਪੈਂਥਰਸ ਨੇ ਪਟਨਾ ਪਾਈਰੇਟਸ ਨੂੰ ਹਰਾਇਆ

Monday, Oct 10, 2022 - 05:21 PM (IST)

PKL : ਅਰਜੁਨ ਦੇਸ਼ਵਾਲ ਦੀ ਜ਼ਬਰਦਸਤ ਖੇਡ ਨਾਲ ਜੈਪੁਰ ਪਿੰਕ ਪੈਂਥਰਸ ਨੇ ਪਟਨਾ ਪਾਈਰੇਟਸ ਨੂੰ ਹਰਾਇਆ

ਬੈਂਗਲੁਰੂ : ਪ੍ਰੋ ਕਬੱਡੀ ਸੀਜ਼ਨ-9 ਦੇ ਸੱਤਵੇਂ ਮੈਚ ਵਿੱਚ ਜੈਪੁਰ ਪਿੰਕ ਪੈਂਥਰਸ ਨੇ ਅਰਜੁਨ ਦੇਸ਼ਵਾਲ ਦੇ ਜ਼ਬਰਦਸਤ ਰੇਡ ਦੀ ਮਦਦ ਨਾਲ ਪਟਨਾ ਪਾਈਰੇਟਸ ਨੂੰ 35-30 ਅੰਕਾਂ ਨਾਲ ਹਰਾ ਦਿੱਤਾ। ਐਤਵਾਰ ਨੂੰ ਬੈਂਗਲੁਰੂ 'ਚ ਖੇਡੇ ਗਏ ਮੈਚ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਅਰਜੁਨ ਦੇਸ਼ਵਾਲ ਨੇ 17 ਅੰਕ ਬਣਾਏ ਜਦਕਿ ਰੋਹਿਤ ਗੁਲੀਆ 11 ਅੰਕਾਂ ਨਾਲ ਪਟਨਾ ਪਾਈਰੇਟਸ ਲਈ ਸਰਵੋਤਮ ਖਿਡਾਰੀ ਬਣ ਕੇ ਉਭਰਿਆ।

ਪਹਿਲੇ ਹਾਫ ਵਿੱਚ 8ਵੇਂ ਮਿੰਟ ਵਿੱਚ ਰੋਹਿਤ ਗੁਲੀਆ ਦੇ ਰੇਡ ਪੁਆਇੰਟਸ ਦੀ ਮਦਦ ਨਾਲ ਪਟਨਾ ਪਾਈਰੇਟਸ ਨੇ 6-3 ਦੀ ਬੜ੍ਹਤ ਬਣਾ ਲਈ। ਹਾਲਾਂਕਿ, ਅਰਜੁਨ ਦੇਸ਼ਵਾਲ ਨੇ ਸ਼ਾਨਦਾਰ ਰੇਡ ਰਾਹੀਂ ਪੈਂਥਰਸ ਨੂੰ ਸਕੋਰ 7-7 ਨਾਲ ਬਰਾਬਰ ਕਰਨ ਵਿੱਚ ਮਦਦ ਕੀਤੀ ਅਤੇ ਜੈਪੁਰ ਨੇ ਪਹਿਲੇ ਹਾਫ ਤੱਕ 18-14 ਦੀ ਬੜ੍ਹਤ ਬਣਾ ਲਈ।

ਇਸ ਤੋਂ ਬਾਅਦ ਦੂਜੇ ਹਾਫ ਦੇ 27ਵੇਂ ਮਿੰਟ 'ਚ ਦੇਸ਼ਵਾਲ ਨੇ ਸੁਪਰ ਰੇਡ ਕੀਤੀ ਅਤੇ ਕੁਝ ਹੀ ਪਲਾਂ ਬਾਅਦ ਪਟਨਾ ਨੂੰ ਆਲ-ਆਊਟ ਹੋ ਗਈ। ਜੈਪੁਰ ਨੇ ਆਲ-ਆਊਟ ਦੇਣ ਤੋਂ ਬਾਅਦ 27-17 ਅੰਕਾਂ ਨਾਲ ਮੈਚ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਪਟਨਾ ਵਲੋਂ ਸਚਿਨ ਨੇ 37ਵੇਂ ਮਿੰਟ 'ਚ ਸ਼ਾਨਦਾਰ ਰੇਡ ਕੀਤੀ ਪਰ ਇਸ ਦਾ ਪਟਨਾ ਨੂੰ ਜ਼ਿਆਦਾ ਫਾਇਦਾ ਨਹੀਂ ਹੋਇਆ। ਮੈਚ ਦੇ ਅੰਤ ਤੱਕ ਪਟਨਾ 5 ਅੰਕਾਂ ਨਾਲ ਪਿੱਛੇ ਸੀ।


author

Tarsem Singh

Content Editor

Related News