ਟੀ-20 ਵਿਸ਼ਵ ਕੱਪ ਸਬੰਧੀ ਮਈ ''ਚ ਸਪੱਸ਼ਟ ਹੋਵੇਗੀ ਤਸਵੀਰ

04/17/2020 10:25:46 PM

ਮੈਲਬੋਰਨ— ਆਸਟਰੇਲੀਆ ਵਿਚ ਇਸ ਸਾਲ ਅਕਤੂਬ-ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਸਬੰਧੀ ਤਸਵੀਰ ਅਗਲੇ ਮਹੀਨੇ ਸਪੱਸ਼ਟ ਹੋ ਜਾਵੇਗੀ। ਕੋਰੋਨਾ ਵਾਇਰਸ ਕਾਰਣ ਦੁਨੀਆ ਭਰ ਵਿਚ ਕ੍ਰਿਕਟ ਗਤੀਵਿਧੀਆਂ ਠੱਪ ਪਈਆਂ ਹੋਈਆਂ ਹਨ ਤੇ ਕਈ ਦੇਸ਼ਾਂ 'ਚ ਯਾਤਰਾਂ ਪਾਬੰਦੀਆਂ ਲੱਗੀਆਂ ਹੋਈਆਂ ਹਨ। ਅਜਿਹੇ ਵਿਚ 18 ਅਕਤੂਬਰ ਤੋਂ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਤੇ ਖਤਰਾ ਮੰਡਰਾ ਰਿਹਾ ਹੈ। ਕੋਰੋਨਾ ਕਾਰਣ ਭਾਰਤ ਵਿਚ ਇੰਡੀਅਨ ਪ੍ਰੀਮੀਅਰ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਫਿਲਹਾਲ ਅਜੇ ਅਜਿਹਾ ਨਹੀਂ ਹੈ ਕਿ 18 ਅਕਤੂਬਰ ਤੋਂ 15 ਨਵੰਬਰ ਤਕ ਹੋਣ ਵਾਲਾ ਵਿਸ਼ਵ ਕੱਪ ਮੁਲਤਵੀ ਹੋ ਸਕਦਾ ਹੈ ਪਰ ਕੋਰੋਨਾ ਦਾ ਖਤਰਾ, ਜਿਸ ਤਰ੍ਹਾਂ ਵਿਸ਼ਵ ਵਿੱਚ ਫੈਲਿਆ ਹੋਇਆ ਹੈ, ਉਸ ਨੂੰ ਦੇਖਦੇ ਬੋਏ ਅਜਿਹਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਆਯੋਜਕਾਂ ਨੂੰ ਉਮੀਦ ਹੈ ਕਿ ਵਿਸ਼ਵ ਕੱਪ ਸਬੰਧੀ ਅਗਲੇ ਮਹੀਨੇ ਤਸਵੀਰ ਸਪੱਸ਼ਟ ਹੋ ਜਾਵੇਗੀ, ਜਦੋਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ . ਸੀ. ਸੀ.) ਆਪਣੀ ਨਿਯਮਤ ਮੀਟਿੰਗ ਕਰੇਗੀ, ਜਿਸ ਨੂੰ ਮਾਰਚ ਵਿਚ ਮੁਲਤਵੀ ਕਰ ਦਿੱਤਾ ਗਿਆ ਸੀ।
ਅਜਿਹੀਆਂ ਕਿ ਆਸ ਲਗਾਈਆਂ ਜਾ ਰਹੀਆਂ ਹਨ ਕਿ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਟੀ-20 ਵਿਸ਼ਵ ਕੱਪ ਨੂੰ ਦਰਸ਼ਕਾਂ ਤੋਂ ਬਿਨਾਂ ਖਾਲੀ ਸਟੇਡੀਅਮ ਵਿਚ ਕਰਵਾਇਆ ਜਾ ਸਕਦਾ ਹੈ ਪਰ ਆਸਟਰੇਲੀਆ ਨੂੰ ਪਹਿਲੀ ਵਾਰ ਆਪਣੀ ਕਪਤਾਨੀ ਵਿਚ 1987 ਵਿਚ ਵਿਸ਼ਵ ਕੱਪ ਜਿਤਾਉਣ ਵਾਲੇ ਐਲਨ ਬਾਰਡਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਦਰਸ਼ਕਾਂ ਤੋਂ ਬਿਨਾਂ ਟੀ-20 ਵਿਸ਼ਵ ਕੱਪ ਕਰਵਾਉਣ ਬਾਰੇ ਵਿਚ ਉਹ ਕਲਪਨਾ ਵੀ ਨਹੀਂ ਕਰ ਸਕਦੇ। 64 ਸਾਲਾ ਬਾਰਡਰ ਨੇ ਕਿਹਾ ਸੀ ਤੁਹਾਡੇ ਕੋਲ 2 ਬਦਲ ਹਨ ਜਾਂ ਤਾਂ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਆਯੋਜਿਤ ਕਰੋ, ਜਿਸ ਵਿਚ ਦਰਸ਼ਕ ਵੀ ਸ਼ਾਮਲ ਹੋਣ, ਨਹੀਂ ਤਾਂ ਟੂਰਨਾਮੈਂਟ ਨੂੰ ਰੱਦ ਤਕ ਦਿਓ।
ਬਾਰਡਰ ਤੋਂ ਪਹਿਲਾਂ ਆਸਟਰੇਸੀਆ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਵੀ ਕਿਹਾ ਸੀ ਕਿ ਟੀ-20 ਵਿਸ਼ਵ ਕੱਪ ਨੂੰ ਦਰਸ਼ਕਾਂ ਤੋਂ ਬਿਨਾਂ ਆਯੋਜਿਤ ਨਹੀਂ ਕਰਵਾਇਆ ਜਾ ਸਕਦਾ। ਆਈ. ਸੀ. ਸੀ. ਤੇ ਕ੍ਰਿਕਟ ਆਸਟਰੇਲੀਆ ਬਦਲਾਂ 'ਤੇ ਵਿਚਾਰ ਕਰ ਰਿਹਾ ਹੈ ਪਰ ਫਿਲਹਾਲ ਟੂਰਨਾਮੈਂਟ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਹੋਣ ਦੀ ਸੰਭਾਵਨਾ ਹੈ।


Gurdeep Singh

Content Editor

Related News