ਸ਼ੁਭਮਨ ਗਿੱਲ ਨੇ ਸ਼ੇਅਰ ਕੀਤੀ ਤਸਵੀਰ, ਯੁਵਰਾਜ ਨੇ ਕੀਤਾ ਇਹ ਕੁਮੈਂਟ

Thursday, Dec 03, 2020 - 11:53 PM (IST)

ਸ਼ੁਭਮਨ ਗਿੱਲ ਨੇ ਸ਼ੇਅਰ ਕੀਤੀ ਤਸਵੀਰ, ਯੁਵਰਾਜ ਨੇ ਕੀਤਾ ਇਹ ਕੁਮੈਂਟ

ਨਵੀਂ ਦਿੱਲੀ- ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਬਹੁਤ ਸਮੇਂ ਬਾਅਦ ਅੰਤਰਰਾਸ਼ਟਰੀ ਮੈਚ ਖੇਡਦੇ ਨਜ਼ਰ ਆਏ। ਉਨ੍ਹਾਂ ਨੇ ਕੈਨਬਰਾ 'ਚ ਆਸਟਰੇਲੀਆ ਵਿਰੁੱਧ ਸੀਰੀਜ਼ ਦੇ ਤੀਜੇ ਤੇ ਆਖਰੀ ਵਨ ਡੇ ਮੁਕਾਬਲੇ 'ਚ 33 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਜੇਬ 'ਚ ਹੱਥ ਪਾਏ ਨਜ਼ਰ ਆ ਰਹੇ ਹਨ। ਇਸ 'ਤੇ ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਉਸ ਨੂੰ ਇਕ ਸਲਾਹ ਦਿੱਤੀ। ਪੰਜਾਬ ਦੇ ਬੱਲੇਬਾਜ਼ ਗਿੱਲ ਕਰੀਬ ਇਕ ਸਾਲ ਬਾਅਦ ਅੰਤਰਰਾਸ਼ਟਰੀ ਮੈਚ ਖੇਡਦੇ ਦਿਖੇ। ਉਨ੍ਹਾਂ ਨੇ ਕੈਨਬਰਾ 'ਚ 39 ਗੇਂਦਾਂ 'ਤੇ 3 ਚੌਕੇ ਤੇ ਇਕ ਛੱਕਾ ਲਗਾਇਆ। ਉਹ ਇਸ ਮੈਚ 'ਚ ਓਪਨਿੰਗ ਕਰਨ ਆਏ ਤੇ ਐੱਲ. ਬੀ. ਡਬਲਯੂ. ਆਊਟ ਹੋ ਗਏ। ਉਨ੍ਹਾਂ ਨੇ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿਰੁੱਧ ਵੇਲਿੰਗਟਨ 'ਚ ਪਿਛਲੇ ਸਾਲ ਫਰਵਰੀ 'ਚ ਵਨ ਡੇ ਮੈਚ ਖੇਡਿਆ ਸੀ।

 
 
 
 
 
 
 
 
 
 
 
 
 
 
 
 

A post shared by Ꮪhubman Gill (@shubmangill)


ਭਾਰਤ ਨੂੰ ਸੀਰੀਜ਼ 'ਚ ਹਾਰ ਝੱਲਣੀ ਪਈ ਪਰ ਤੀਜਾ ਵਨ ਡੇ ਉਸ ਨੇ 13 ਦੌੜਾਂ ਨਾਲ ਜਿੱਤ ਲਿਆ। ਗਿੱਲ ਨੇ ਮੈਚ ਤੋਂ ਬਾਅਦ ਜਿੱਤ ਦੀ ਖੁਸ਼ੀ ਇੰਸਟਾਗ੍ਰਾਮ 'ਤੇ ਜ਼ਾਹਿਰ ਕੀਤੀ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਹ ਵੀ ਪੜ੍ਹੋ :ਬ੍ਰੇਟ ਲੀ ਨੇ ਆਸਟਰੇਲੀਆ ਕ੍ਰਿਕਟ ਪ੍ਰਬੰਧਨ 'ਤੇ ਚੁੱਕੇ ਸਵਾਲ, ਪੈਟ ਨੂੰ ਲੈ ਕੇ ਕਹੀ ਇਹ ਗੱਲ

PunjabKesari
ਆਈ. ਪੀ. ਐੱਲ. 'ਚ ਕੋਲਕਾਤਾ ਦੀ ਨੁਮਾਇੰਦਗੀ ਕਰਨ ਵਾਲੇ ਗਿਲ ਪਹਿਲੀ ਤਸਵੀਰ 'ਚ ਵਿਰਾਟ ਕੋਹਲੀ ਦੇ ਨਾਲ ਖੜ੍ਹੇ ਹਨ। ਜਦਕਿ ਦੂਜੀ ਫੋਟੋ 'ਚ ਗਿੱਲ ਟੀਮ ਦੇ ਸਾਥੀ ਖਿਡਾਰੀਆਂ ਸਮੇਤ ਤੀਜੇ ਅੰਪਾਇਰ ਦੇ ਫੈਸਲੇ ਦਾ ਇੰਤਜ਼ਾਰ ਕਰਦੇ ਦਿਖ ਰਹੇ ਹਨ। ਇਸ ਤਸਵੀਰ 'ਚ ਉਹ ਜੇਬ 'ਚ ਹੱਥ ਪਾ ਕੇ ਖੜ੍ਹੇ ਨਜ਼ਰ ਆ ਰਹੇ ਹਨ। ਯੁਵਰਾਜ ਨੇ ਇਸ ਤਸਵੀਰ 'ਤੇ ਪੰਜਾਬੀ 'ਚ ਕੁਮੈਂਟ ਕੀਤਾ। ਵਿਰਾਟ ਦੇ ਨਾਲ ਬੱਲੇਬਾਜ਼ੀ ਬਹੁਤ ਵਧੀਆ ਰਹੀ। ਮਹਾਰਾਜ, ਜੇਬ 'ਚੋਂ ਹੱਥ ਬਾਹਰ ਕੱਢੋ, ਤੁਸੀਂ ਭਾਰਤ ਦੇ ਲਈ ਖੇਡ ਰਹੇ ਹੋ। ਕਿਸੇ ਕਲੱਬ ਦੇ ਲਈ ਨਹੀਂ।


ਨੋਟ- ਸ਼ੁਭਮਨ ਗਿੱਲ ਦੇ ਤਸਵੀਰ ਸ਼ੇਅਰ ਕਰਨ 'ਤੇ ਯੁਵਰਾਜ ਨੇ ਕਹੀ ਇਹ ਗੱਲ ਤੇ ਇਸ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Gurdeep Singh

Content Editor

Related News