ਕਵੀਤੋਵਾ ਬਣੀ ਕਤਰ ਦੀ ਨਵੀਂ ਕੁਈਨ

Tuesday, Feb 20, 2018 - 09:41 AM (IST)

ਕਵੀਤੋਵਾ ਬਣੀ ਕਤਰ ਦੀ ਨਵੀਂ ਕੁਈਨ

ਦੋਹਾ, (ਬਿਊਰੋ)— ਚੈੱਕ ਗਣਰਾਜ ਦੀ ਪੇਤ੍ਰਾ ਕਵੀਤੋਵਾ ਨੇ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਸਪੇਨ ਦੀ ਗਰਬਾਈਨ ਮੁਗੁਰੂਜਾ ਨੂੰ ਹਰਾ ਕੇ ਕਤਰ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ। 

ਕਵੀਤੋਵਾ ਨੇ ਇਸ ਖਿਤਾਬੀ ਜਿੱਤ ਦੇ ਨਾਲ ਹੀ ਵਿਸ਼ਵ ਰੈਂਕਿੰਗ ਵਿਚ ਟਾਪ-10 'ਚ ਫਿਰ ਤੋਂ ਵਾਪਸੀ ਕਰ ਲਈ। ਦੋ ਵਾਰ ਦੀ ਵਿੰਬਲਡਨ ਚੈਂਪੀਅਨ ਕਵੀਤੋਵਾ ਨੇ ਇਥੇ ਖੇਡੇ ਗਏ ਫਾਈਨਲ 'ਚ ਚੌਥਾ ਦਰਜਾ ਪ੍ਰਾਪਤ ਮੁਗੁਰੂਜਾ ਨੂੰ 2 ਘੰਟੇ 16 ਮਿੰਟ ਤਕ ਚੱਲੇ ਮੁਕਾਬਲੇ ਵਿਚ 3-6, 6-3, 6-4 ਨਾਲ ਹਰਾ ਕੇ ਸੈਸ਼ਨ ਦਾ ਲਗਾਤਾਰ ਦੂਜਾ ਖਿਤਾਬ ਆਪਣੀ ਝੋਲੀ 'ਚ ਪਾਇਆ।


Related News