ਵਨ ਡੇ 'ਚ ਵਿਕਟਕੀਪਰ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ ਹੈਂਡਸਕਾਂਬ

02/26/2019 2:57:59 PM

ਬੈਂਗਲੁਰੂ— ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ 'ਚ ਵਿਕਟਕੀਪਰ ਦੀ ਭੂਮਿਕਾ ਨਿਭਾ ਕੇ ਹੈਰਾਨ ਕਰਨ ਵਾਲੇ ਆਸਟਰੇਲੀਆ ਦੇ ਪੀਟਰ ਹੈਂਡਸਕਾਂਬ ਨੇ ਕਿਹਾ ਕਿ ਉਹ ਵਨ ਡੇ ਕੌਮਾਂਤਰੀ ਮੈਚਾਂ 'ਚ ਵੀ ਇਹ ਭੂਮਿਕਾ ਨਿਭਾਉਣਾ ਚਾਹੁੰਦੇ ਹਨ ਅਤੇ ਕੰਮ ਦੇ ਬੋਝ ਨੂੰ ਦੇਖਦੇ ਹੋਏ ਆਪਣੀ ਫਿਟਨੈੱਸ 'ਤੇ ਕੰਮ ਕਰਨ ਨੂੰ ਤਿਆਰ ਹਨ। ਹੈਂਡਸਕਾਂਬ ਨੂੰ ਵਿਜਾਗ 'ਚ ਭਾਰਤ ਦੇ ਖਿਲਾਫ ਪਹਿਲੇ ਟੀ-20 'ਚ ਰੈਗੁਲਰ ਵਿਕਟਕੀਪਰ ਐਲੇਕਸ ਕੈਰੀ 'ਤੇ ਤਰਜੀਹ ਦਿੱਤੀ ਗਈ ਜਿਸ ਨਾਲ ਆਸਟਰੇਲੀਆ ਦੀ ਵਿਸ਼ਵ ਕੱਪ ਟੀਮ 'ਚ ਉਨ੍ਹਾਂ ਦੀ ਜਗ੍ਹਾ ਬਣਾਉਣ ਦੀ ਸੰਭਾਵਨਾ ਵਧ ਗਈ ਹੈ।

ਹੈਂਡਸਕਾਂਬ ਨੇ ਕਿਹਾ, ''ਮੈਂ ਵਿਕਟਕੀਪਿੰਗ ਕਰ ਸਕਦਾ ਹਾਂ। ਮੈਨੂੰ ਸਿਰਫ ਇੰਨਾ ਯਕੀਨੀ ਬਣਾਉਣਾ ਹੋਵੇਗਾ ਕਿ ਮੈਂ ਫਿੱਟ ਰਹਾਂ ਜਿਸ ਨਾਲ ਕਿ 50 ਓਵਰ ਦੇ ਮੈਚ 'ਚ ਪਹਿਲੇ ਫੀਲਡਿੰਗ ਦੇ ਬਾਅਦ ਵੀ ਚੌਥੇ ਜਾਂ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰ ਸਕਾਂ ਅਤੇ ਯਕੀਨੀ ਕਰ ਸਕਾਂ ਕਿ ਵਿਕਟਾਂ ਵਿਚਾਲੇ ਤੇਜ਼ੀ ਨਾਲ ਦੌੜ ਸਕਾਂ ਅਤੇ ਟੀਮ ਲਈ ਸਭ ਕੁਝ ਸਹੀ ਕਰ ਸਕਾਂ।'' ਕੈਰੀ ਦੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਲਈ ਟੀਮ 'ਚ ਵਾਪਸੀ ਕਰਨ ਦੀ ਉਮੀਦ ਹੈ ਪਰ ਹੈਂਡਸਕਾਂਬ ਮੌਕਾ ਮਿਲਣ 'ਤੇ ਪੂਰੇ ਦੌਰੇ ਦੇ ਦੌਰਾਨ ਵਿਕਟਕੀਪਰ ਦੀ ਭੂਮਿਕਆ ਜਾਰੀ ਰਖਣਾ ਚਾਹੁੰਦੇ ਹਨ।


Tarsem Singh

Content Editor

Related News