ਗਿਲਕ੍ਰਿਸਟ ਨੇ ਕੋਠਾਰੀ ਨੂੰ ਲਗਾਤਾਰ ਖਿਤਾਬ ਜਿੱਤਣ ਤੋਂ ਰੋਕਿਆ

Saturday, Jun 15, 2019 - 10:28 AM (IST)

ਗਿਲਕ੍ਰਿਸਟ ਨੇ ਕੋਠਾਰੀ ਨੂੰ ਲਗਾਤਾਰ ਖਿਤਾਬ ਜਿੱਤਣ ਤੋਂ ਰੋਕਿਆ

ਸਪੋਰਟਸ ਡੈਸਕ— ਅਨੁਭਵੀ ਪੀਟਰ ਗਿਲਕ੍ਰਿਸਟ ਨੇ ਸ਼ੁੱਕਰਵਾਰ ਨੂੰ 2019 ਪੈਸਿਫਿਕ ਇੰਟਰਨੈਸ਼ਨਲ ਬਿਲੀਅਰਡਸ ਚੈਂਪੀਅਨਸ਼ਿਪ ਜਿੱਤ ਲਈ ਜਿਸ ਨਾਲ ਮੌਜੂਦਾ ਵਿਸ਼ਵ ਚੈਂਪੀਅਨ ਸੌਰਵ ਕੋਠਾਰੀ ਇੱਥੇ ਲਗਾਤਾਰ ਖਿਤਾਬ ਹਾਸਲ ਕਰਨ ਤੋਂ ਖੁੰਝੇ ਗਏ। ਕੋਲਕਾਤਾ ਦੇ ਕਿਊ ਖਿਡਾਰੀ ਸ਼ਾਨਦਾਰ ਫਾਰਮ 'ਚ ਹਨ, ਉਨ੍ਹਾਂ ਨੇ ਇੰਟਰਨੈਸ਼ਨਲ ਰੇਵੇਨਟੋਨ ਕਲਾਸਿਕ ਸਨੂਕਰ ਚੈਂਪੀਅਨਸ਼ਿਪ ਦੇ ਇਲਾਵਾ ਆਸਟਰੇਲੀਆ 'ਚ ਤਿੰਨ ਮੁਕਾਬਲਿਆਂ 'ਚ ਖਿਤਾਬ ਜਿੱਤੇ। 
PunjabKesari
ਇਸ ਤੋਂ ਬਾਅਦ ਉਹ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਤਕ ਪਹੁੰਚੇ। ਪਰ ਫਾਈਨਲ 'ਚ ਸਿੰਗਾਪੁਰ ਦੇ ਗਿਲਕ੍ਰਿਸਟ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਖਿਡਾਰੀ ਨੂੰ 1500-706 ਨਾਲ ਹਰਾਇਆ। ਗਿਲਕ੍ਰਿਸਟ ਨੇ ਇਸ ਤਰ੍ਹਾਂ 2018 ਡਬਲਿਊ.ਬੀ.ਐੱਲ. ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲਸ 'ਚ ਮਿਲੀ ਹਾਰ ਦਾ ਬਦਲਾ ਲੈ ਲਿਆ।


author

Tarsem Singh

Content Editor

Related News