ਪੇਰੂ ਨੇ ਉਰੂਗਵੇ ਨੂੰ 1 ਗੋਲ ਨਾਲ ਹਰਾ ਕੇ ਜਿੱਤ ਦਾ ਸਵਾਦ ਚੱਖਿਆ

Saturday, Oct 12, 2024 - 04:56 PM (IST)

ਪੇਰੂ ਨੇ ਉਰੂਗਵੇ ਨੂੰ 1 ਗੋਲ ਨਾਲ ਹਰਾ ਕੇ ਜਿੱਤ ਦਾ ਸਵਾਦ ਚੱਖਿਆ

ਲੀਮਾ (ਪੇਰੂ) : ਪੇਰੂ ਨੇ ਉਰੂਗਵੇ ਨੂੰ 1-0 ਨਾਲ ਹਰਾਕੇ ਵਿਸ਼ਵ ਕੱਪ ਫੁੱਟਬਾਲ ਦੱਖਣੀ ਅਮਰੀਕੀ ਕੁਆਲੀਫਾਇੰਗ ਰਾਊਂਡ 'ਚ ਪਹਿਲੀ ਜਿੱਤ ਦਰਜ ਕੀਤੀ। ਪੇਰੂ ਲਈ ਇਕਮਾਤਰ ਗੋਲ ਮਿਗੁਏਲ ਅਰਾਉਜੋ ਨੇ 88ਵੇਂ ਮਿੰਟ 'ਚ ਹੈਡਰ 'ਤੇ ਕੀਤਾ। ਕੁਆਲੀਫਾਇੰਗ ਦੌਰ ਵਿੱਚ ਅੱਠ ਮੈਚਾਂ ਵਿੱਚ ਇੱਕ ਵੀ ਜਿੱਤ ਦਰਜ ਨਾ ਕਰ ਸਕੀ ਪੇਰੂ ਦੀ ਟੀਮ ਨੇ 2017 ਤੋਂ ਬਾਅਦ ਪਹਿਲੀ ਵਾਰ ਕੁਆਲੀਫਾਇਰ ਵਿੱਚ ਉਰੂਗਵੇ ਨੂੰ ਹਰਾਇਆ ਹੈ। ਹੁਣ ਪੇਰੂ ਹੇਠਲੇ ਸਥਾਨ ਤੋਂ ਇੱਕ ਸਥਾਨ ਉੱਪਰ ਆ ਗਿਆ ਹੈ ਜਦਕਿ ਚਿਲੀ ਆਖਰੀ ਸਥਾਨ 'ਤੇ ਹੈ। ਉਰੂਗਵੇ ਤੀਜੇ ਸਥਾਨ 'ਤੇ ਹੈ ਜਦਕਿ ਅਰਜਨਟੀਨਾ ਚੋਟੀ 'ਤੇ ਅਤੇ ਕੋਲੰਬੀਆ ਦੂਜੇ ਸਥਾਨ 'ਤੇ ਹੈ। ਚੋਟੀ ਦੀਆਂ ਛੇ ਟੀਮਾਂ ਉੱਤਰੀ ਅਮਰੀਕਾ ਅਤੇ ਮੈਕਸੀਕੋ ਵਿੱਚ 2026 ਵਿਸ਼ਵ ਕੱਪ ਵਿੱਚ ਖੇਡਣਗੀਆਂ। ਉਰੂਗਵੇ ਹੁਣ ਮੰਗਲਵਾਰ ਨੂੰ ਇਕਵਾਡੋਰ ਨਾਲ ਭਿੜੇਗਾ ਜਦਕਿ ਪੇਰੂ ਚੌਥੇ ਸਥਾਨ 'ਤੇ ਕਾਬਜ਼ ਬ੍ਰਾਜ਼ੀਲ ਨਾਲ ਭਿੜੇਗਾ। 


author

Tarsem Singh

Content Editor

Related News