ਪੇਰੂ ਨੇ ਕੁਆਲੀਫਾਇੰਗ ’ਚ ਨਾਕਾਮੀ ਤੋਂ ਬਾਅਦ ਪ੍ਰਬੰਧਕ ਇਬਾਨੇਜ ਨੂੰ ਕੀਤਾ ਬਰਖਾਸਤ
Friday, Sep 12, 2025 - 06:30 PM (IST)

ਲੀਮਾ (ਯੂ. ਐੱਨ. ਆਈ.)- ਪੇਰੂ ਫੁੱਟਬਾਲ ਮਹਾਸੰਘ (ਐੱਫ. ਪੀ. ਐੱਫ.) ਨੇ ਵਿਸ਼ਵ ਕੱਪ ਕੁਆਲੀਫਾਇੰਗ ’ਚ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਪੇਰੂ ਨੇ ਪ੍ਰਬੰਧਕ ਆਸਕਰ ਇਬਾਨੇਜ ਨੂੰ ਬਰਖਾਸਤ ਕਰ ਦਿੱਤਾ ਹੈ। ਐੱਫ. ਪੀ. ਐੱਫ. ਨੇ ਬੁੱਧਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਸਾਡੀ ਸੰਸਥਾ ਸੀਨੀਅਰ ਰਾਸ਼ਟਰੀ ਟੀਮ ਦੀ ਅਗਵਾਈ ਕਰਨ ’ਚ ਦਿਖਾਈ ਗਈ ਜ਼ਿੰਮੇਵਾਰੀ ਅਤੇ ਪ੍ਰਤੀਬੱਧਤਾ ਲਈ ਇਬਾਨੇਜ ਅਤੇ ਉਸ ਦੇ ਕੋਚਿੰਗ ਸਟਾਫ ਪ੍ਰਤੀ ਧੰਨਵਾਦ ਜ਼ਾਹਿਰ ਕਰਦੀ ਹੈ। ਐੱਫ. ਪੀ. ਐੱਫ. ਨੇ ਅਰਜਨਟੀਨਾ ਵਿਚ ਜਨਮੇ ਸਾਬਕਾ ਗੋਲਕੀਪਰ ਇਬਾਨੇਜ ਦੀ ਟਰਾਂਸਫਰ ਲਈ ਤੁਰੰਤ ਕੋਈ ਐਲਾਨ ਨਹੀਂ ਕੀਤਾ। ਉਸ ਨੇ ਪੇਰੂ ਲਈ 50 ਮੈਚ ਜਿੱਤੇ।
ਸਥਾਨਕ ਮੀਡੀਆ ਅਨੁਸਾਰ ਕਾਰਲੋਸ ਸਿਲਵੇਸਟ੍ਰੀ ਅਤੇ ਮੈਨੁਅਲ ਬੈਰੇਟੋ ਇਸ ਅਹੁਦੇ ਲਈ ਸ਼ੁਰੂਆਤੀ ਦਾਅਵੇਦਾਰਾਂ ’ਚ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਐੱਫ. ਪੀ. ਐੱਫ. ਨੇ ਇਹ ਫੈਸਲਾ ਪੇਰੂ ਦੇ ਆਪਣੇ ਆਖਰੀ ਕੁਆਲੀਫਾਇਰ ’ਚ ਪੈਰਾਗਵੇ ਨਾਲ ਘਰੇਲੂ ਮੈਦਾਨ ’ਤੇ 1-0 ਨਾਲ ਕਾਰਨ ਦੇ ਇਕ ਦਿਨ ਤੋਂ ਵੀ ਘੱਟ ਸਮੇਂ ਬਾਅਦ ਲਿਆ ਹੈ।