ਮਾਂ ਚੀਨੀ ਹੋਣ ਕਾਰਨ ਭਾਰਤੀ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੂੰ ਲੋਕ ਬੁਲਾ ਰਹੇ ਹਨ ‘ਹਾਫ ਕੋਰੋਨਾ’

04/07/2020 11:35:42 AM

ਸਪੋਰਟਸ ਡੈਸਕ : ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਨੂੰ 21 ਦਿਨਾਂ ਦੇ ਲਈ ਲਾਕਡਾਊਨ ਕਰ ਦਿੱਤਾ ਗਿਆਹੈ। ਚੀਨ ਤੋਂ ਸ਼ੁਰੂ ਹੋਈ ਇਸ ਬੀਮਾਰੀ ਦੇ 12 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਡ ਹੋ ਚੁੱਕੇ ਹਨ। ਇਸ ਕਾਰਨ ਦੁਨੀਆ ਦੇ ਕਈ ਦੇਸ਼ ਚੀਨ ਦੇ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਇਸ ਦੇ ਹੀ ਸ਼ਿਕਾਰ ਨਾਰਥ-ਈਸਟ ਵਿਚ ਰਹਿਣ ਵਾਲੇ ਭਾਰਤੀਆਂ ਨੂੰ ਵੀ ਹੋਣਾ ਪੈ ਰਿਹਾ ਹੈ। ਉਹ ਚੀਨ ਦੇ ਲੋਕਾਂ ਦੀ ਤਰ੍ਹਾਂ ਦਿਸਦੇ ਹਨ ਜਿਸ ਕਾਰਨ ਕਈ ਵਾਰ ਉਨ੍ਹਾਂ ਖਿਲਾਫ ਲੋਕ ਟਿੱਪਣੀ ਕਰਦੇ ਰਹਿੰਦੇ ਹਨ। 

PunjabKesari

ਮੀਡੀਆ ਨਾਲ ਗੱਲਬਾਤ ਦੌਰਾਨ ਭਾਰਤ ਦੀ ਸਾਬਕਾ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਨੇ ਇਸ ਚੀਜ਼ਾਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਸ ਨੇ ਲਿਖਿਆ, ‘‘ਚਾਈਨਾ ਦਾ ਮਾਲ, ਹਾਫ ਚਾਈਨੀਜ਼ ਅਤੇ ਚਿੰਕੀ ਤਾਂ ਲੋਕ ਅਕਸਰ ਸਾਨੂੰ ਬੁਲਾਉਂਦੇ ਸੀ। ਜਦੋਂ ਮੈਂ ਟਵਿੱਟਰ ਜਾਂ ਕਿਤੇ ਹੋਰ ਉਨ੍ਹਾਂ ਦੀ ਗੱਲਾਂ ’ਤੇ ਅਸਿਹਮਤੀ ਜਤਾਉਂਦੀ ਹਾਂ ਤਾ ਲੋਕ ਅਜਿਹਾ ਕਰਦੇ ਹਨ। ਹੁਣ ਇਸ ਵਿਚ ਨਹੀਂ ਚੀਜ਼ ਜੁੜ ਗਈ ਹੈ ਕਿ ਮੈਂ ਹਾਫ ਕੋਰੋਨਾ ਹਾਂ। ਮੈਨੂੰ ਇਹ ਵੀ ਪਤਾ ਹੈ ਕਿ ਇਹ ਉਹੀ ਲੋਕ ਹਨ ਜੋ ਮੈਨੂੰ ਟ੍ਰੋਲ ਕਰਦੇ ਹਨ ਪਰ ਜਦੋਂ ਮੈਨੂੰ ਮਿਲਦੇ ਹਨ ਤਾਂ ਸੈਲਫੀ ਮੰਗਦੇ ਹਨ।’’

PunjabKesari

ਇਸ ਤੋਂ ਅੱਗੇ ਜਵਾਲਾ ਲਿਖਦੀ ਹੈ ਕਿ ਚਾਈਨੀਜ਼ ਮਾਂ ਦੀ ਬੇਟੀ ਹੋਣ ਦੇ ਨਾਤੇ ਅੱਗੇ ਵਧਣਾ ਆਸਾਨ ਨਹੀਂ ਹੈ। ਕੋਵਿਡ-19 ਤੋਂ ਬਾਅਦ ਉਨ੍ਹਾਂ ਦੇ ਕੋਲ ਮੈਨੂੰ ਅਤੇ ਨਾਰਥਈਸਟ ਦੇ ਲੋਕਾਂ ਨੂੰ ਬੁਲਾਉਣ ਲਈ ਇਕ ਨਵਾਂ ਨਾਂ ਮਿਲ ਗਿਆ ਹੈ। ਕੀ ਜਦੋਂ ਅਸੀਂ ਕਿਸੇ ਨੂੰ ਕੋਰੋਨਾ ਜਾਂ ਚੀਨੀ ਵਾਇਰਸ ਕਹਿੰਦੇ ਹਨ ਤਾਂ ਅਸੀਂ ਭਾਰਤੀ ਹੋਣ ਦਾ ਅਹਿਸਾਸ ਨਹੀਂ ਕਰਦੇ? ਸਾਡੇ ਇੱਥੇ ਮਲੇਰੀਆ ਰੋਗੀਆਂ ਦੀ ਵੱਡੀ ਗਿਣਤੀ ਹੈ। ਹਰ ਸਾਲ 2 ਲੱਖ ਤੋਂ ਜ਼ਿਆਦਾ ਭਾਰਤੀ ਟੀ ਬੀ ਰੋਗ ਕਾਰਨ ਮਰ ਜਾਂਦੇ ਹਨ। ਹੁਣ ਕਲਪਨਾ ਕਰੋ ਕਿ ਜੇਕਰ ਕਿਸੇ ਦੂਜੇ ਦੇਸ਼ ਵਿਚ ਕੋਈ ਭਾਰਤੀ ਜਾ ਰਿਹਾ ਹੋਵੇ ਤਾਂ ਉਸ ਨੂੰ ਲੋਕ ਮਲੇਰੀਆ ਜਾਂ ਟੀ. ਬੀ. ਫੈਲਾਉਣ ਵਾਲਾ ਕਹਿ ਦੇਵੇ।

ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਕਰੀਬ 69 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚੋਂ 3 ਹਜ਼ਾਰ ਤੋਂ ਜ਼ਿਆਦਾ ਲੋਕ ਚੀਨ ਵਿਚ ਮਰੇ ਹਨ। ਦੁਨੀਆ ਭਰ ਵਿਚ ਹੁਣ ਤਕ 12 ਲੱਖ ਤੋਂ ਜ਼ਿਆਦਾ ਲੋਕ ਇਸ ਖਤਰਨਾਕ ਬੀਮਾਰੀ ਨਾਲ ਇਨਫੈਕਟਡ ਹੋ ਚੁੱਕੇ ਹਨ। ਭਾਰਤ ਵਿਚ ਇਨਫੈਕਟਡ ਲੋਕਾਂ ਦਾ ਅੰਕੜਾ 4 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ। ਭਾਰਤ ਵਿਚ ਹੁਣ ਤਕ 100 ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। 


Ranjit

Content Editor

Related News