ਮੈਡੀਕਲ ਟੈਸਟਾਂ ਲਈ ਕੁਝ ਦਿਨਾਂ ਤਕ ਹਸਪਤਾਲ ''ਚ ਰਹਿਣਗੇ ਪੇਲੇ
Friday, Dec 10, 2021 - 06:26 PM (IST)
ਸਾਓ ਪਾਉੁਲੋ- ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਨੇ ਕਿਹਾ ਕਿ ਉਹ ਢਿੱਡ ਦੇ ਟਿਊਮਰ ਦੇ ਨਵੇਂ ਟੈਸਟਾਂ ਲਈ ਅਜੇ ਕੁਝ ਦਿਨਾਂ ਤਕ ਸਾਓ ਪਾਉਲੋ 'ਚ ਹਸਪਤਾਲ 'ਚ ਰਹਿਣਗੇ। ਪੇਲੇ ਦੇ ਨਾਂ ਨਾਲ ਮਸ਼ਹੂਰ 81 ਸਾਲਾ ਐਡਸਨ ਅਰਾਂਟੇਸ ਡੂ ਨਾਸੀਮੇਂਟੋ ਨੂੰ ਇਸ ਹਫ਼ਤੇ ਟਿਊਮਰ ਦੀ ਕੀਮੋਥੈਰੇਪੀ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।
ਅਗਸਤ 'ਚ ਟੈਸਟਾਂ 'ਚ ਉਨ੍ਹਾਂ ਦੇ ਢਿੱਡ 'ਚ ਟਿਊਮਰ ਦਾ ਪਤਾ ਲੱਗਾ ਸੀ। ਪੇਲੇ ਇਸ ਨੂੰ ਹਟਾਉਣ ਲਈ ਆਪਰੇਸ਼ਨ ਕਰਨ ਦੌਰਾਨ ਉਦੋਂ ਲਗਭਗ ਇਕ ਮਹੀਨੇ ਤਕ ਹਸਪਤਾਲ 'ਚ ਰਹੇ ਸਨ। ਪੇਲੇ ਨੇ ਇੰਸਟਾਗ੍ਰਾਮ 'ਤੇ ਕਿਹਾ ਕਿ ਉਹ ਮੇਰੇ ਇਲਾਜ਼ ਦੇ ਹਿੱਸੇ ਦੇ ਰੂਪ 'ਚ ਛੋਟੇ ਕੀਮੋਥੈਰੇਪੀ ਸੈਸ਼ਨ ਹਨ। ਫ਼ਿਕਰ ਨਾ ਕਰੋ, ਮੈਂ ਛੁੱਟੀਆਂ ਦੇ ਸੈਸ਼ਨ ਲਈ ਤਿਆਰ ਹੋ ਰਿਹਾ ਹਾਂ। ਪੇਲੇ ਦੀ ਅਗਵਾਈ 'ਚ ਬ੍ਰਾਜ਼ੀਲ ਨੇ 1958, 1962 ਤੇ 1970 'ਚ ਵਿਸ਼ਵ ਕੱਪ ਜਿੱਤਿਆ ਸੀ। ਉਨ੍ਹਾਂ ਨੇ 92 ਮੈਚਾਂ 'ਚ 77 ਗੋਲ ਕੀਤੇ ਜੋ ਬ੍ਰਾਜ਼ੀਲ ਵਲੋਂ ਰਿਕਾਰਡ ਹੈ।