ਟੀ20 ਵਿਸ਼ਵ ਕੱਪ ''ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਚੋਣ ਕਮੇਟੀ ''ਚ ਬਦਲਾਅ ਕਰੇਗਾ PCB

Friday, Jun 21, 2024 - 03:48 PM (IST)

ਟੀ20 ਵਿਸ਼ਵ ਕੱਪ ''ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਚੋਣ ਕਮੇਟੀ ''ਚ ਬਦਲਾਅ ਕਰੇਗਾ PCB

ਲਾਹੌਰ- ਪਾਕਿਸਤਾਨ ਕ੍ਰਿਕਟ ਬੋਰਡ ਟੀ-20 ਵਿਸ਼ਵ ਕੱਪ 'ਚ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਪੁਰਾਣੀ ਚੋਣ ਕਮੇਟੀ ਪ੍ਰਣਾਲੀ 'ਤੇ ਵਾਪਸੀ ਕਰੇਗਾ ਕਿਉਂਕਿ ਮੁੱਖ ਚੋਣਕਾਰ ਨਾ ਹੋਣ ਦਾ ਪ੍ਰਯੋਗ ਬੁਰੀ ਤਰ੍ਹਾਂ ਅਸਫਲ ਹੋ ਗਿਆ ਸੀ। ਪਾਕਿਸਤਾਨ ਨੂੰ ਟੀ-20 ਵਿਸ਼ਵ ਕੱਪ ਦੇ ਗਰੁੱਪ ਗੇੜ ਵਿੱਚ ਅਮਰੀਕਾ ਅਤੇ ਭਾਰਤ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਟੀਮ ਸੁਪਰ ਅੱਠ ਵਿੱਚ ਥਾਂ ਨਹੀਂ ਬਣਾ ਸਕੀ।
ਇਕ ਸੂਤਰ ਨੇ ਕਿਹਾ, 'ਬੋਰਡ ਪੁਰਾਣੀ ਪ੍ਰਣਾਲੀ 'ਤੇ ਵਾਪਸ ਆ ਸਕਦਾ ਹੈ ਜਿਸ ਵਿਚ ਇਕ ਮੁੱਖ ਚੋਣਕਾਰ ਅਤੇ ਦੋ ਜਾਂ ਤਿੰਨ ਚੋਣਕਾਰ ਹੁੰਦੇ ਸਨ। ਇਸ ਵਿੱਚ ਕਪਤਾਨ ਅਤੇ ਮੁੱਖ ਕੋਚ ਚੋਣ ਮੀਟਿੰਗ ਵਿੱਚ ਨਹੀਂ ਬੈਠਦੇ ਸਨ। ਸਾਬਕਾ ਤੇਜ਼ ਗੇਂਦਬਾਜ਼ ਵਹਾਬ ਰਿਆਜ਼, ਜੋ ਟੀ-20 ਵਿਸ਼ਵ ਕੱਪ ਟੀਮ ਦੀ ਚੋਣ ਕਰਨ ਵਾਲੀ ਚੋਣ ਕਮੇਟੀ ਦੇ ਮੈਂਬਰ ਸਨ, ਨਵੇਂ ਮੁੱਖ ਚੋਣਕਾਰ ਬਣ ਸਕਦੇ ਹਨ। ਜਦੋਂ ਬੋਰਡ ਨੇ ਪੁਰਾਣੀ ਪ੍ਰਣਾਲੀ ਨੂੰ ਛੱਡ ਕੇ ਨਵੀਂ ਪ੍ਰਣਾਲੀ ਅਪਣਾਈ ਤਾਂ ਉਹ ਮੁੱਖ ਚੋਣਕਾਰ ਵੀ ਸਨ।
ਨਵੀਂ ਪ੍ਰਣਾਲੀ ਵਿੱਚ ਕਪਤਾਨ ਅਤੇ ਮੁੱਖ ਕੋਚ (ਬਾਬਰ ਆਜ਼ਮ ਅਤੇ ਗੈਰੀ ਕਰਸਟਨ) ਨੇ ਡਾਟਾ ਵਿਸ਼ਲੇਸ਼ਕ ਅਤੇ ਸਾਬਕਾ ਕ੍ਰਿਕਟਰ ਮੁਹੰਮਦ ਯੂਸਫ, ਵਹਾਬ, ਅਸਦ ਸ਼ਫੀਕ ਅਤੇ ਅਬਦੁਲ ਰਜ਼ਾਕ ਦੇ ਨਾਲ ਚੋਣ ਕੀਤੀ।


author

Aarti dhillon

Content Editor

Related News