PSL ਸ਼ੁਰੂ ਹੋਣ ਤੋਂ ਪਹਿਲਾਂ PCB ਨੇ ਇਸ ਪਾਕਿ ਖਿਡਾਰੀ ਨੂੰ ਕੀਤਾ ਸਸਪੈਂਡ

02/20/2020 12:55:59 PM

ਨਵੀਂ ਦਿੱਲੀ : ਅੱਜ ਤੋਂ ਪਾਕਿਸਤਾਨ ਪ੍ਰੀਮੀਅਰ ਲੀਗ (ਪੀ. ਐੱਸ. ਐੱਲ.) ਦੀ ਸ਼ੁਰੂਆਤ ਪਾਕਿਸਤਾਨ ਵਿਚ ਹੋ ਰਹੀ ਹੈ। ਉਸ ਤੋਂ ਪਹਿਲਾਂ ਹਾਲਾਂਕਿ ਇਕ ਵੱਡਾ ਝਟਕਾ ਉਮਰ ਅਕਮਲ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਐਂਟੀ ਕਰੱਪਸ਼ਨ ਕੋਡ ਦੇ ਤਹਿਤ ਹੀ ਸੀਨੀਅਰ ਖਿਡਾਰੀ ਉਮਰ ਅਕਮਲ ਨੂੰ ਜਾਂਚ ਖਤਮ ਹੋਣ ਤਕ ਲਈ ਸਸਪੈਂਡ ਕਰ ਦਿੱਤਾ ਹੈ। ਜਿਸ ਕਾਰਨ ਕਿਹਾ ਜਾ ਰਿਹਾ ਹੈ ਕਿ ਇਹ ਖਿਡਾਰੀ ਪੀ. ਐੱਸ. ਐੱਲ. ਦਾ ਹਿੱਸਾ ਵੀ ਨਹੀਂ ਬਣ ਸਕੇਗਾ।

ਪੀ. ਸੀ. ਬੀ. ਨੇ ਅਕਮਲ ਨੂੰ ਕੀਤਾ ਸਸਪੈਂਡ
PunjabKesari

ਪੀ. ਐੱਸ. ਐੱਲ. ਦੀ ਸ਼ੁਰੂਆਤ ਤੋਂ ਹੀ ਉਮਰ ਅਕਮਲ ਨੂੰ ਵੱਡਾ ਝਟਕਾ ਲੱਗਾ ਹੈ। ਹਾਲ ਹੀ 'ਚ ਉਹ ਐੱਨ. ਸੀ. ਏ. ਵਿਚ ਇਕ ਫਿਜ਼ਿਓ ਨਾਲ ਭਿੜ ਗਏ ਸੀ। ਉਸ ਤੋਂ ਬਾਅਦ ਹੁਣ ਐਂਟੀ ਕਰੱਪਸ਼ਨ ਕੋਡ ਦੇ ਤਹਿਤ ਉਸ ਨੂੰ ਪੀ. ਸੀ. ਬੀ. ਨੇ ਜਾਂਚ ਖਤਮ ਹੋਣ ਤਕ ਸਸਪੈਂਡ ਕਰ ਦਿੱਤਾ ਗਿਆ ਹੈ। ਉਸ 'ਤੇ ਆਰਟਿਕਲ 4.7.1 ਦੇ ਤਹਿਤ ਐਕਸ਼ਨ ਲਿਆ ਗਿਆ ਹੈ। ਹਾਲਾਂਕਿ ਇਸ ਦਾ ਫਰਕ ਉਮਰ ਅਕਮਲ ਦੇ ਕਰੀਅਰ 'ਤੇ ਵੀ ਜ਼ਰੂਰ ਪਵੇਗਾ। ਉਹ ਪੀ. ਐੱਸ. ਐੱਲ. ਵਿਚ ਚੰਗਾ ਪ੍ਰਦਰਸ਼ਨ ਕਰ ਕੇ ਪਾਕਿਸਤਾਨੀ ਟੀਮ ਵਿਚ ਵਾਪਸੀ ਦੀ ਤਿਆਰੀ ਕਰ ਰਹੇ ਸਨ ਪਰ ਇਸ ਤਰ੍ਹਾਂ ਨਲਾ ਉਸ ਦੇ ਇਸ ਲੀਗ 'ਚੋਂ ਬਾਹਰ ਹੋਣ ਤੋਂ ਬਾਅਦ ਉਸ ਦੀ ਟੀਮ ਨੂੰ ਅਤੇ ਖਿਡਾਰੀ ਦੋਵਾਂ ਨੂੰ ਵੱਡਾ ਝਟਕਾ ਲੱਗਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਸ ਖਿਡਾਰੀ ਨੂੰ ਉਸ ਦੇ ਬੈਕਅਪ ਦੇ ਤੌਰ 'ਤੇ ਟੀਮ ਨਾਲ ਜੋੜਿਆ ਜਾ ਸਕਦਾ ਹੈ।

PunjabKesari

ਹਾਲ ਹੀ 'ਚ ਉਮਰ ਅਕਮਲ ਆਪਣੇ ਟਵੀਟ ਦੇ ਲਈ ਵੀ ਬਹੁਤ ਟ੍ਰੋਲ ਹੋ ਰਹੇ ਹਨ, ਜਿਸ ਵਿਚ ਉਸ ਨੇ ਅਬਦੁਲ ਰਜ਼ਾਕ ਦੇ ਨਾਲ ਤਸਵੀਰ ਪੋਸਟ ਕੀਤੀ ਅਤੇ ਉਸ 'ਤੇ ਗਲਤ ਇੰਗਲਿਸ਼ ਦੀ ਵਰਤੋਂ ਕੀਤੀ ਸੀ। ਉਮਰ ਅਕਮਲ ਹੁਣ ਪਾਕਿਸਤਾਨ ਦੇ ਲਈ ਬਹੁਤ ਘੱਟ ਖੇਡਦੇ ਦਿਸਦੇ ਹਨ। ਉਸ ਨੇ ਆਖਰੀ ਟੈਸਟ ਮੈਚ ਸਾਲ 2011 ਵਿਚ ਖੇਡਿਆ ਸੀ। ਇਸ ਤੋਂ ਇਲਾਵਾ ਉਸ ਨੇ ਆਖਰੀ ਵਾਰ ਟੀ-20 ਕੌਮਾਂਤਰੀ ਕ੍ਰਿਕਟ ਸ਼੍ਰੀਲੰਕਾ ਖਿਲਾਫ ਪਿਛਲੇ ਸਾਲ ਖੇਡੀ ਸੀ ਜਦਕਿ ਵਨ ਡੇ ਮੈਚ ਵਰਲਡ ਕੱਪ ਤੋਂ ਪਹਿਲਾਂ ਆਸਟਰੇਲੀਆ ਖਿਲਾਫ ਖੇਡਿਆ ਸੀ, ਜਿੱਥੇ ਚੰਗਾ ਪ੍ਰਦਰਸਨ ਨਾ ਕਰਨ ਕਾਰਨ ਅਕਮਲ ਇਕ ਵਾਰ ਫਿਰ ਟੀਮ 'ਚੋਂ ਬਾਹਰ ਹੋ ਗਏ ਸੀ। ਸਰਫਰਾਜ਼ ਅਹਿਮਦ ਦੇ ਬਾਹਰ ਹੋਣ ਤੋਂ ਬਾਅਦ ਵੀ ਇਸ ਖਿਡਾਰੀ ਨੂੰ ਟੀਮ ਵਿਚ ਮੌਕਾ ਨਹੀਂ ਮਿਲ ਸਕਿਆ।

ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਦੇ ਛੋਟੇ ਭਰਾ ਉਮਰ ਅਕਮਲ ਨੇ ਪਾਕਿਸਤਾਨ ਲਈ 16 ਟੈਸਟ, 121 ਵਨ ਡੇ ਅਤੇ 84 ਟੀ-20 ਮੈਚ ਖੇਡ ਕੇ ਕ੍ਰਮਵਾਰ : 1003, 3194 ਅਤੇ 1690 ਦੌੜਾਂ ਬਣਾਈਆਂ ਹਨ।


Related News