PCB ਨੂੰ ਭਾਰਤ ਤੇ ਦੱ. ਅਫਰੀਕਾ ਤੋਂ ਚਾਰਟਰਡ ਜਹਾਜ਼ਾਂ ਨੂੰ ਆਬੂ ਧਾਬੀ 'ਚ ਉਤਾਰਨ ਦੀ ਮਿਲੀ ਇਜ਼ਾਜਤ
Friday, May 28, 2021 - 08:29 PM (IST)
ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਮੁੰਬਈ ਤੇ ਜੋਹਾਨਿਸਬਰਗ ਤੋਂ ਚਾਰਟਰਡ ਜਹਾਜ਼ਾਂ ਨੂੰ ਆਬੂ ਧਾਬੀ 'ਚ ਉਤਾਰਨ ਦੀ ਆਗਿਆ ਮਿਲ ਗਈ ਹੈ, ਜਿਸ ਨਾਲ ਉਸਦਾ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਬਾਕੀ ਬਚੇ ਮੈਚਾਂ ਦੇ ਆਯੋਜਨ ਦਾ ਰਸਤਾ ਸਾਫ ਹੋ ਗਿਆ ਹੈ। ਪੀ. ਐੱਸ. ਐੱਲ. ਦੇ ਬਾਕੀ ਬਚੇ ਮੈਚਾਂ ਦੇ ਆਯੋਜਨ ਨੂੰ ਲੈ ਕੇ ਵੀਰਵਾਰ ਤੱਕ ਆਸ਼ੰਕਾ ਬਣੀ ਹੋਈ ਸੀ ਕਿਉਂਕਿ ਯੂ. ਏ. ਈ. ਤੋਂ ਪੀ. ਸੀ. ਬੀ. ਨੂੰ ਭਾਰਤ ਤੇ ਦੱਖਣੀ ਅਫਰੀਕਾ ਤੋਂ ਚਾਰਟਰਡ ਜਹਾਜ਼ ਉਤਾਰਨ ਦੀ ਆਗਿਆ ਨਹੀਂ ਮਿਲੀ ਸੀ।
ਇਹ ਖ਼ਬਰ ਪੜ੍ਹੋ- ਇੰਗਲੈਂਡ ਜਾਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲੱਗਿਆ ਕੋਵਿਡ-19 ਦਾ ਪਹਿਲਾ ਟੀਕਾ
ਇਨ੍ਹਾਂ ਜਹਾਜ਼ਾਂ ਨਾਲ ਪ੍ਰਸਾਰਣ ਦਲ ਦੇ ਮੈਂਬਰ, ਖਿਡਾਰੀ ਤੇ ਅਧਿਕਾਰੀ ਆਬੂ ਧਾਬੀ ਪਹੁੰਚਣਗੇ। ਪੀ. ਸੀ. ਬੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਆਬੂ ਧਾਬੀ ਖੇਡ ਪ੍ਰੀਸ਼ਦ ਨੇ ਹੁਣ ਆਪਣੇ ਸਬੰਧਤ ਵਿਭਾਗ ਨੂੰ ਮੁੰਬਈ ਤੇ ਜੋਹਾਨਿਸਬਰਗ ਤੋਂ ਚਾਰਟਰਡ ਜਹਾਜ਼ਾਂ ਨੂੰ ਉਤਾਰਨ ਦੀ ਇਜ਼ਾਜਤ ਦੇਣ ਦੇ ਲਈ ਕਿਹਾ ਹੈ।ਉਨ੍ਹਾਂ ਨੇ ਕਿਹਾ ਕਿ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਚਾਰਟਰਡ ਜਹਾਜ਼ ਆਬੂ ਧਾਬੀ ਜਾ ਸਕਣਗੇ। ਪੀ. ਸੀ. ਬੀ. ਨੂੰ ਭਾਰਤੀ ਤੇ ਦੱਖਣੀ ਅਫਰੀਕੀ ਪ੍ਰਸਾਰਣ ਦਲ ਦੇ ਵੀਜ਼ਾ ਮਿਲਣ 'ਚ ਦੇਰੀ ਦੇ ਕਾਰਨ ਵੀ ਪ੍ਰੇਸ਼ਾਨੀ ਹੋਈ ਸੀ ਪਰ ਉਨ੍ਹਾਂ ਨੂੰ ਵੀਰਵਾਰ ਨੂੰ ਵੀਜ਼ਾ ਮਿਲ ਗਿਆ। ਅਧਿਕਾਰੀ ਨੇ ਕਿਹਾ ਕਿ ਹੁਣ ਆਬੂ ਧਾਬੀ 'ਚ ਲੀਗ ਦੇ ਆਯੋਜਨ ਨੂੰ ਲੈ ਕੇ ਕੋਈ ਰੁਕਾਵਟ ਨਹੀਂ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।