ਏਜੰਟਾਂ ਨੂੰ ਲੈ ਕੇ ਨਵੇਂ ਨਿਯਮ ਬਣਾਉਣ ''ਤੇ ਵਿਚਾਰ ਕਰ ਰਿਹੈ PCB
Sunday, Dec 24, 2023 - 01:32 PM (IST)
ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਇਕ ਨਵੇਂ ਨਿਯਮ ਨੂੰ ਲਾਗੂ ਕਰਨ 'ਤੇ ਵਿਚਾਰ ਕਰ ਰਿਹਾ ਹੈ ਜੋ ਕਿਸੇ ਵੀ ਏਜੰਟ ਜਾਂ ਕੰਪਨੀ ਨੂੰ ਇਕ ਵਾਰ ਵਿਚ ਦੋ ਜਾਂ ਤਿੰਨ ਤੋਂ ਵੱਧ ਖਿਡਾਰੀਆਂ ਨੂੰ ਆਪਣੇ ਨਾਲ ਇਕਰਾਰਨਾਮਾ ਕਰਨ ਤੋਂ ਰੋਕ ਦੇਵੇਗਾ। ਦੋ ਏਜੰਸੀਆਂ ਵੱਲੋਂ ਪਾਕਿਸਤਾਨੀ ਟੀਮ ਦੇ ਦਰਜਨਾਂ ਖਿਡਾਰੀਆਂ ਅਤੇ ਅਧਿਕਾਰੀਆਂ ਨਾਲ ਇਕਰਾਰਨਾਮਾ ਕੀਤੇ ਜਾਣ ਤੋਂ ਬਾਅਦ ਬੋਰਡ ਦੇ ਕੰਮਕਾਜ਼ ਦਾ ਸੰਚਾਲਨ ਕਰ ਰਹੀ ਕ੍ਰਿਕਟ ਪ੍ਰਬੰਧਨ ਕਮੇਟੀ ਵੱਲੋਂ ਅਗਲੇ ਕੁਝ ਦਿਨਾਂ 'ਚ ਇਸ ਨਿਯਮ 'ਤੇ ਅੰਤਿਮ ਫ਼ੈਸਲਾ ਲੈਣ ਦੀ ਉਮੀਦ ਹੈ।
ਇੱਕ ਏਜੰਟ ਤਲਹਾ ਰਹਿਮਾਨੀ ਅਤੇ ਉਸਦੀ ਕੰਪਨੀ ਸਾਯਾ ਕਾਰਪੋਰੇਸ਼ਨ ਨੇ ਸੱਤ ਤੋਂ ਅੱਠ ਪ੍ਰਮੁੱਖ ਪਾਕਿਸਤਾਨੀ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਨੁਮਾਇੰਦਗੀ ਕੀਤੀ ਹੈ ਜਿਸ ਵਿੱਚ ਬਾਬਰ ਆਜ਼ਮ, ਸ਼ਾਹੀਨ ਸ਼ਾਹ ਅਫਰੀਦੀ ਅਤੇ ਮੁਹੰਮਦ ਰਿਜ਼ਵਾਨ ਸ਼ਾਮਲ ਹਨ। ਪੀਸੀਬੀ ਨੂੰ ਹੁਣ ਪਤਾ ਲੱਗਾ ਹੈ ਕਿ ਇੰਟਰਨੈਸ਼ਨਲ ਕ੍ਰਿਕਟਰਜ਼ ਐਸੋਸੀਏਸ਼ਨ (ਆਈਸੀਏ) ਦੇ ਨਾਂ ਨਾਲ ਜਾਣੀ ਜਾਂਦੀ ਇਕ ਹੋਰ ਏਜੰਸੀ ਨੇ ਵੀ ਅਜਿਹਾ ਹੀ ਕੀਤਾ ਹੈ ਅਤੇ ਇਸ ਸਮੇਂ ਆਸਟ੍ਰੇਲੀਆ ਦੌਰੇ 'ਤੇ ਕਈ ਖਿਡਾਰੀਆਂ ਅਤੇ ਅਧਿਕਾਰੀਆਂ ਨਾਲ ਸਮਝੌਤੇ ਕੀਤੇ ਹਨ।
ਇਹ ਵੀ ਪੜ੍ਹੋ-ਪਹਿਲਵਾਨ ਬਜਰੰਗ ਪੂਨੀਆ ਨੇ 'ਪਦਮ ਸ਼੍ਰੀ' ਕੀਤਾ ਵਾਪਸ, PM ਨਿਵਾਸ ਦੇ ਬਾਹਰ ਫੁੱਟਪਾਥ 'ਤੇ ਰੱਖਿਆ ਪੁਰਸਕਾਰ
ਇਸ ਤੋਂ ਚਿੰਤਤ ਪੀਸੀਬੀ ਦੇ ਚੇਅਰਮੈਨ ਜ਼ਕਾ ਅਸ਼ਰਫ ਨੇ ਕਾਨੂੰਨ ਵਿਭਾਗ ਨੂੰ ਖਿਡਾਰੀਆਂ ਅਤੇ ਅਧਿਕਾਰੀਆਂ ਨਾਲ ਇਕਰਾਰਨਾਮੇ 'ਤੇ ਦਸਤਖਤ ਕਰਨ ਤੋਂ ਪਹਿਲਾਂ ਏਜੰਟਾਂ/ਕੰਪਨੀਆਂ ਲਈ ਨਵੇਂ ਨਿਯਮ ਤਿਆਰ ਕਰਨ ਅਤੇ ਪਾਕਿਸਤਾਨ ਕ੍ਰਿਕਟ ਵਿਚ ਇਕ ਸਮੇਂ 'ਤੇ ਉਨ੍ਹਾਂ ਦੁਆਰਾ ਕਰਾਰ ਕੀਤੇ ਗਏ ਖਿਡਾਰੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਆਈਸੀਏ ਨਾਲ ਇਕਰਾਰਨਾਮਾ ਕਰਨ ਵਾਲਿਆਂ ਦੀ ਸੂਚੀ ਵਿੱਚ ਸਰਫਰਾਜ਼ ਅਹਿਮਦ, ਇਮਾਮ ਉਲ ਹੱਕ, ਸਈਮ ਅਯੂਬ, ਮੁਹੰਮਦ ਹਾਰਿਸ, ਨਸੀਮ ਸ਼ਾਹ, ਅਬਦੁੱਲਾ ਸ਼ਫੀਕ, ਉਸਾਮਾ ਮੀਰ, ਆਮੇਰ ਜਮਾਲ ਅਤੇ ਮੁਹੰਮਦ ਹਸਨੈਨ ਸ਼ਾਮਲ ਹਨ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਾਕਿਸਤਾਨ ਟੀਮ ਦੇ ਨਿਰਦੇਸ਼ਕ ਮੁਹੰਮਦ ਹਫੀਜ਼ ਵੀ ਹਾਲ ਹੀ ਵਿੱਚ ਆਈਸੀਏ ਨਾਲ ਕੰਮ ਕਰ ਰਹੇ ਸਨ।
ਇਹ ਵੀ ਪੜ੍ਹੋ- ਬਿਗ ਬੈਸ਼ ਲੀਗ: ਬਿਨਾਂ ਪੈਡ ਬੰਨ੍ਹੇ ਬੱਲੇਬਾਜ਼ੀ ਕਰਨ ਪਹੁੰਚੇ ਹੈਰਿਸ ਰਾਊਫ, ਦੇਖੋ ਵੀਡੀਓ
ਹਫੀਜ਼ ਨੇ ਅਸਤੀਫਾ ਦੇ ਦਿੱਤਾ ਹੈ ਪਰ ਹੁਣ ਇਹ ਸਾਹਮਣੇ ਆਇਆ ਹੈ ਕਿ ਰਾਸ਼ਟਰੀ ਟੀਮ ਦੇ ਗੇਂਦਬਾਜ਼ੀ ਕੋਚ ਉਮਰ ਗੁਲ, ਸਪਿਨ ਗੇਂਦਬਾਜ਼ੀ ਕੋਚ ਸਈਦ ਅਜਮਲ, ਬੱਲੇਬਾਜ਼ੀ ਸਲਾਹਕਾਰ ਐਡਮ ਹੋਲੀਓਕੇ ਅਤੇ ਟੀਮ ਸਟ੍ਰੈਂਥ ਐਂਡ ਕੰਡੀਸ਼ਨਿੰਗ ਟ੍ਰੇਨਰ ਅਤੇ ਰਾਸ਼ਟਰੀ ਚੋਣਕਾਰ ਕਾਮਰਾਨ ਅਕਮਲ ਵੀ ਆਈਸੀਏ ਵਿੱਚ ਸ਼ਾਮਲ ਹੋ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।