PCB ਪ੍ਰਮੁੱਖ ਨੇ ICC ਚੈਅਰਮੈਨ ਨੂੰ ਲਾਹੌਰ ਆਉਣ ਦਾ ਦਿੱਤਾ ਸੱਦਾ

07/05/2017 5:16:50 AM

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ ਪ੍ਰਮੁੱਖ ਸ਼ਹਿਰਯਾਰ ਖਾਨ ਨੇ ਆਈ.ਸੀ.ਸੀ. ਚੈਅਰਮੈਨ ਸ਼ੰਸ਼ਾਕ ਮਨੋਹਰ ਨੂੰ ਅਗਲੇ ਮਹੀਨੇ ਲਾਹੌਰ ਜਾਣ ਦੇ ਲਈ ਸੱਦਾ ਦਿੱਤਾ ਹੈ। ਖਾਨ ਨੇ ਸੋਮਵਾਰ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਲੰਡਨ 'ਚ ਆਈ.ਸੀ.ਸੀ. ਬੈਠਕਾਂ ਦੇ ਦੌਰਾਨ ਮਨੋਹਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸੱਦਾ ਦਿੱਤਾ। ਖਾਨ ਨੇ ਕਿਹਾ ਕਿ ਮਨੋਹਰ ਨੇ ਕਿਹਾ ਕਿ, ਉਹ ਸੱਦਣ 'ਤੇ ਗੌਰ ਕਰਨਗੇ 'ਤੇ ਆਉਣ ਦੀ ਕੋਸ਼ਿਸ਼ ਕਰਨਗੇ।
ਪਰ ਹੁਣ ਤੱਕ ਕੁਝ ਵੀ ਪੱਕਾ ਨਹੀਂ ਹੈ। ਖਾਨ ਦੇ ਕਰੀਬੀ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਕ੍ਰਿਕਟ ਬੋਰਡ ਦੇ ਸਾਬਕਾ ਮੈਂਬਰ ਮਨੋਹਰ ਨੂੰ ਲਾਹੌਰ 'ਚ ਉਨ੍ਹਾਂ ਦੇ ਲਈ ਹੋਣ ਵਾਲੇ ਅਧਿਕਾਰਿਕ ਰੂਪ ਨਾਲ ਅਲਵਿਦਾ ਸਮਾਰੋਹ ਲਈ ਸੱਦਾ ਦਿੱਤਾ ਹੈ। ਪੀ.ਸੀ.ਬੀ. ਇਸ ਮਹੀਨੇ ਦੇ ਅੰਤ 'ਚ ਸੰਚਾਲਨ ਪ੍ਰੀਸ਼ਦ ਦੀ ਬੈਠਕ 'ਚ ਨਵੇਂ ਮੈਂਬਰ ਨੂੰ ਚੁਣਨ ਦੇ ਲਈ ਤਿਆਰ
ਹੈ। ਪਰ ਖਾਨ ਅਗਸਤ ਦੇ ਅੱਧ ਤੱਕ ਤਿੰਨ ਸਾਲ ਪੂਰੇ ਕਰ ਲੈਣਗੇ।


Related News