BCCI ਅੱਗੇ ਫਿੱਕਾ ਪਿਆ PCB, ਦੇਣਾ ਪਿਆ 16 ਲੱਖ ਡਾਲਰ ਦਾ ਮੁਆਵਜ਼ਾ

Monday, Mar 18, 2019 - 10:25 PM (IST)

BCCI ਅੱਗੇ ਫਿੱਕਾ ਪਿਆ PCB, ਦੇਣਾ ਪਿਆ 16 ਲੱਖ ਡਾਲਰ ਦਾ ਮੁਆਵਜ਼ਾ

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਅਹਿਸਾਨ ਮਨੀ ਨੇ ਦਾਅਵਾ ਕੀਤਾ ਕਿ ਪੀ. ਸੀ. ਬੀ. ਨੇ ਆਈ. ਸੀ. ਸੀ. ਦੀ ਵਿਵਾਦ ਹੱਲ ਕਮੇਟੀ ਵਿਚ ਮੁਕੱਦਮਾ ਹਾਰਨ ਤੋਂ ਬਾਅਦ ਬੀ. ਸੀ. ਸੀ.ਆਈ. ਨੂੰ ਮੁਆਵਜ਼ੇ ਦੇ ਰੂਪ ਵਿਚ 16 ਲੱਖ ਡਾਲਰ ਦੀ ਰਾਸ਼ੀ ਦਿੱਤੀ ਹੈ। ਮਨੀ ਨੇ ਕਿਹਾ,''ਅਸੀਂ ਮੁਆਵਜ਼ੇ ਦੇ ਮਾਮਲੇ ਵਿਚ ਲਗਭਗ 22 ਲੱਖ ਡਾਲਰ ਖਰਚ ਕੀਤੇ, ਜੋ ਅਸੀਂ ਗੁਆ ਦਿੱਤੇ।''ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਭਾਰਤ ਨੂੰ ਭੁਗਤਾਨ ਕੀਤੀ ਗਈ ਰਾਸ਼ੀ ਤੋਂ ਇਲਾਵਾ ਹੋਰ ਖਰਚ ਕਾਨੂੰਨੀ ਫੀਸ ਅਤੇ ਯਾਤਰਾ ਨਾਲ ਸਬੰਧਤ ਸਨ।
ਪੀ. ਸੀ. ਬੀ. ਨੇ ਪਿਛਲੇ ਸਾਲ ਬੀ. ਸੀ. ਸੀ. ਆਈ. ਦੇ ਵਿਰੁੱਧ ਆਈ. ਸੀ. ਸੀ. ਦੀ ਵਿਵਾਦ ਹੱਲ ਕਮੇਟੀ ਦੇ ਸਾਹਮਣੇ ਲਗਭਗ 7 ਕਰੋੜ ਅਮਰੀਕੀ ਡਾਲਰ ਦੇ ਮੁਆਵਜ਼ਾ ਦਾ ਦਾਅਵਾ ਕਰਦੇ ਹੋਏ ਮਾਮਲਾ ਦਾਇਰ ਕੀਤਾ ਸੀ।


author

Gurdeep Singh

Content Editor

Related News