ਪੀ. ਸੀ. ਏ. ਦੀਆਂ ਚੋਣਾਂ ਰੱਦ

Wednesday, Sep 04, 2019 - 12:16 AM (IST)

ਪੀ. ਸੀ. ਏ. ਦੀਆਂ ਚੋਣਾਂ ਰੱਦ

ਜਲੰਧਰ/ਚੰਡੀਗੜ੍ਹ (ਸਪੋਰਟਸ ਡੈਸਕ)— ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਅਤੇ ਪੰਜਾਬ ਪਲੇਅਰ ਕ੍ਰਿਕਟ ਆਫ ਐਸੋਸੀਏਸ਼ਨ ਵਿਚਾਲੇ ਹੋਏ ਵਿਵਾਦ ਕਾਰਣ ਪੀ. ਸੀ. ਏ. ਦੇ ਮੁਖੀ ਅਤੇ ਹੋਰਨਾਂ ਅਹੁਦਿਆਂ ਲਈ ਹੋਣ ਵਾਲੀਆਂ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪੀ. ਸੀ. ਏ. ਵਲੋਂ ਇਸ ਸੰਬੰਧ ਵਿਚ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਹੈ। ਇਹ ਚੋਣਾਂ ਫਿਰ ਕਦੋਂ ਹੋਣਗੀਆਂ, ਇਸਦੀ ਐਸੋਸੀਏਸ਼ਨ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਉਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪਲੇਅਰ ਕ੍ਰਿਕਟ ਆਫ ਐਸੋਸੀਏਸ਼ਨ ਅਤੇ ਪੀ. ਸੀ. ਏ. ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਕਮੇਟੀ ਨੇ ਇਹ ਫੈਸਲਾ ਲਿਆ ਕਿ ਇਸ ਮਾਮਲੇ ਨੂੰ ਸੁਲਝਾਉਣ ਤੋਂ ਬਾਅਦ ਹੀ ਚੋਣਾਂ ਕਰਵਾਈਆਂ ਜਾਣਗੀਆਂ।
8 ਸਤੰਬਰ ਨੂੰ ਹੋਣੀਆਂ ਸੀ ਚੋਣਾਂ : ਪੀ. ਸੀ. ਏ. ਵਲੋਂ ਮੁਖੀ ਸਮੇਤ ਹੋਰਨਾਂ ਅਹੁਦਿਆਂ ਲਈ 8 ਸਤੰਬਰ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਨੋਮੀਨੇਸ਼ਨ ਲਈ 6 ਅਤੇ 7 ਸਤੰਬਰ ਦੀ ਮਿਤੀ ਤੈਅ ਕੀਤੀ ਗਈ ਸੀ। ਚੋਣਾਂ ਵਿਚ 182 ਮੈਂਬਰਾਂ ਦੇ ਨਾਲ ਹੀ 20 ਡਿਸਟ੍ਰਿਕਟ ਅਤੇ 2 ਕਲੱਬਾਂ ਦੇ ਮੈਂਬਰਾਂ ਨੇ ਹਿੱਸਾ ਲੈਣਾ ਸੀ। 


author

Gurdeep Singh

Content Editor

Related News