ਪਾਇਸ ਨੂੰ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਚਾਂਦੀ
Saturday, Sep 07, 2019 - 05:32 PM (IST)

ਨਵੀਂ ਦਿੱਲੀ— ਭਾਰਤ ਦੇ ਪਾਇਸ ਜੈਨ ਨੂੰ ਸ਼ਨੀਵਾਰ ਨੂੰ ਮੰਗੋਲੀਆ ਦੇ ਉਲਾਨਬਟੋਰ ’ਚ 25ਵੀਂ ਏਸ਼ੀਆਈ ਜੂਨੀਅਰ ਅਤੇ ਕੈਡੇਟ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ’ਚ ਚੋਟੀ ਅਤੇ ਦੁਨੀਆ ਦੇ ਨੰਬਰ ਇਕ ਖਿਡਾਰੀ ਚੀਨ ਦੇ ਯੁਆਨਊ ਚੇਨ ਤੋਂ 0-4 ਨਾਲ ਹਾਰ ਕੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਪਾਇਸ ਨੇ ਸ਼ੁਰੂ ’ਚ ਹਮਲਾਵਰਤਾ ਦਿਖਾਈ ਪਰ ਚੀਨੀ ਖਿਡਾਰੀ ਦੇ ਹਮਲਾਵਰ ਖੇਡ ਦੇ ਅੱਗੇ ਉਨ੍ਹਾਂ ਦੀ ਨਹੀਂ ਚਲੀ ਅਤੇ ਦਿੱਲੀ ਦਾ ਇਹ ਖਿਡਾਰੀ 20 ਮਿੰਟ ਤੋਂ ਘੱਟ ਸਮੇਂ ’ਚ 11-13, 6-11, 8-11, 5-11 ਨਾਲ ਹਾਰ ਗਿਆ। ਪਾਇਸ ਨੂੰ ਚਾਂਦੀ ਦੇ ਤਮਗੇ ਨਾਲ ਏਸ਼ੀਆਈ ਟੀਮ ’ਚ ਜਗ੍ਹਾ ਮਿਲ ਗਈ ਜੋ ਅਕਤੂਬਰ ’ਚ ਪੋਲੈਂਡ ਦੇ ਵਲਾਦਿਸਲੋਵੋਵੋ ’ਚ ਹੋਣ ਵਾਲੀ ਵਿਸ਼ਵ ਕੈਡੇਟ ਚੈਲੰਜ ’ਚ ਹਿੱਸਾ ਲਵੇਗਾ। ਭਾਰਤ ਨੇ ਚੈਂਪੀਅਨਸ਼ਿਪ ’ਚ ਮੁਹਿੰਮ ਦੋ ਚਾਂਦੀ ਦੇ ਤਮਗਿਆਂ ਨਾਲ ਖਤਮ ਕੀਤੀ ਜਿਸ ’ਚ ਲੜਕੀਆਂ ਦੀ ਟੀਮ ਨੇ ਵੀ ਚਾਂਦੀ ਤਮਗਾ ਹਾਸਲ ਕੀਤਾ।