ਕੋਰੋਨਾ ਨਾਲ ਜੰਗ : ਪਠਾਨ ਭਰਾਵਾਂ ਨੇ ਜਿੱਤਿਆ ਸਭ ਦਾ ਦਿਲ, ਕੋਹਲੀ ਵੀ ਨਹੀਂ ਕਰ ਸਕਿਆ ਅਜਿਹਾ

03/24/2020 4:40:30 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਖਤਰਾ ਹਰ ਦਿਨ ਵੱਧ ਰਿਹਾ ਹੈ। ਅਜਿਹੇ 'ਚ ਭਾਰਤੀ ਸਾਬਕਾ ਕ੍ਰਿਕਟਰ ਇਰਫਾਨ ਪਠਾਨ ਅਤੇ ਯੂਸਫ ਪਠਾਨ ਨੇ ਆਪਣੇ ਦੇਸ਼ਵਾਸੀਆਂ ਦੇ ਲਈ ਇਕ ਦਿਲ ਜਿੱਤਣ ਵਾਲਾ ਕੰਮ ਕੀਤਾ ਹੈ। ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਪਠਾਨ ਭਰਾਵਾਂ ਨੇ 4000 ਮਾਸਕ ਦਾਨ ਕੀਤੇ ਹਨ। ਇਰਫਾਨ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕਰ ਇਰਫਾਨ ਨੇ ਕੈਪਸ਼ਨ 'ਚ ਲਿਖਿਆ, ''ਸਮਾਜ ਦੇ ਲਈ ਆਪਣਾ ਯੋਗਦਾਨ, ਜੋ ਵੀ ਲੋਕ ਇਸ ਸਮੇਂ ਅਜਿਹਾ ਕਰ ਸਕਦੇ ਹਨ ਕਿਰਪਾ ਕਰ ਕੇ ਅੱਗੇ ਆਓ ਅਤੇ ਇਕ ਦੂਜੇ ਦੀ ਮਦਦ ਕਰੋ। ਇਹ ਛੋਟੀ ਸ਼ੁਰੂਆਤ ਹੈ ਪਰ ਮੈਨੂੰ ਉਮੀਦ ਹੈ ਅਸੀਂ ਹੋਰ ਜ਼ਿਆਦਾ ਮਦਦ ਕਰ ਸਕਾਂਗੇ। ਆਪਣੀ ਇਸ ਵੀਡੀਓ ਵਿਚ ਇਰਫਾਨ ਨੇ ਇਕ ਪਿਆਰਾ ਸੰਦੇਸ਼ ਵੀ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਇਹ ਮਾਸਕ ਆਪਣੇ ਪਿਤਾ ਮਹਿਮੂਦ ਖਾਨ ਪਠਾਨ ਚੈਰੀਟੇਬਲ ਟ੍ਰਸਟ ਦੇ ਨਾਂ 'ਤੇ ਖਰੀਦੇ ਹਨ। ਇਹ ਸਾਰੇ ਮਾਸਕ ਵਡੋਦਰਾ ਸਿਹਤ ਵਿਭਾਗ ਨੂੰ ਦਿੱਤੇ ਜਾਣਗੇ ਤਾਂ ਜੋ ਉਹ ਜ਼ਰੂਰਤ ਮੰਦਾਂ ਦੀ ਮਦਦ ਕਰ ਸਕਣ।

ਜ਼ਿਕਰਯੋਗ ਹੈ ਕਿ ਇਰਫਾਨ ਇਸ ਮੁਸ਼ਕਿਲ ਭਰੇ ਸਮੇਂ ਵਿਚ ਆਪਣੇ ਟਵੀਟ ਅਤੇ ਵੀਡੀਓ ਦੇ ਜ਼ਰੀਏ ਪ੍ਰਸ਼ੰਸਕਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਸਲਾਹ ਦਿੰਦੇ ਰਹਿੰਦੇ ਹਨ। 'ਜਨਤਾ ਕਰਫਿਊ' ਦੌਰਾਨ ਵੀ ਉਸ ਨੇ ਟਵੀਟ ਕਰ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਸੀ। ਉਸ ਦਾ ਇਹ ਟਵੀਟ ਕਾਫੀ ਵਾਇਰਲ ਹੋਇਆ ਹੈ।

PunjabKesari

ਇਰਫਾਨ ਨੇ ਇਸ ਸਾਲ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਵੈਸੇ ਅਜੇ ਹਾਲ ਹੀ 'ਚ ਰੋਡ ਸੇਫਟੀ ਵਰਲਡ ਸੀਰੀਜ਼ ਵਿਚ ਖੇਡਦਿਆਂ ਦਿਖਾਈ ਦਿੱਤੇ ਸੀ ਜਿਸ ਵਿਚ ਉਹ ਇੰਡੀਆ ਲੀਜੈਂਡਸ ਦਾ ਹਿੱਸਾ ਸੀ। ਇਰਫਾਨ ਨੇ ਸ਼੍ਰੀਲੰਕਾ ਲੀਜੈਂਡਸ ਖਿਲਾਫ ਮੈਚ ਵਿਚ ਨਾਟਆਊਟ ਰਹਿੰਦਿਆਂ ਅਰਧ ਸੈਂਕੜਾ ਲਗਾਇਆ ਸੀ ਅਤੇ ਜਿੱਤ ਦਿਵਾਈ ਸੀ।


Ranjit

Content Editor

Related News