ਪਟੇਲ ਦਾ ਸੈਂਕੜਾ ਪਰ ਸੌਰਾਸ਼ਟਰ ਨੂੰ ਨਹੀਂ ਮਿਲੀ ਬੜ੍ਹਤ

Wednesday, Feb 06, 2019 - 02:46 AM (IST)

ਪਟੇਲ ਦਾ ਸੈਂਕੜਾ ਪਰ ਸੌਰਾਸ਼ਟਰ ਨੂੰ ਨਹੀਂ ਮਿਲੀ ਬੜ੍ਹਤ

ਨਾਗਪੁਰ— ਓਪਨਰ ਸਨੇਲ ਪਟੇਲ (102) ਦੇ ਸ਼ਾਨਦਾਰ ਸੈਂਕੜੇ ਤੇ ਹੇਠਲੇਕ੍ਰਮ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਦੇ ਬਾਵਜੂਦ ਸੌਰਾਸ਼ਟਰ ਸਾਬਕਾ ਚੈਂਪੀਅਨ ਵਿਦਰਭ ਵਿਰੁੱਧ ਰਣਜੀ ਟਰਾਫੀ ਫਾਈਨਲ ਦੇ ਤੀਜੇ ਦਿਨ ਮੰਗਲਵਾਰ ਪਹਿਲੀ ਪਾਰੀ ਵਿਚ ਬੜ੍ਹਤ ਹਾਸਲ ਕਰਨ ਤੋਂ ਮਾਮੂਲੀ ਫਕਕ ਨਾਲ ਖੁੰਝ ਗਿਆ। ਸੌਰਾਸ਼ਟਰ ਨੇ 5 ਵਿਕਟਾਂ 'ਤੇ 158 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਉਸ ਦੀ ਪਹਿਲੀ ਪਾਰੀ 117 ਓਵਰਾਂ ਵਿਚ 307 ਦੌੜਾਂ 'ਤੇ ਖਤਮ ਹੋ ਗਈ। ਵਿਦਰਭ ਨੇ ਆਪਣੀ ਪਹਿਲੀ ਪਾਰੀ ਵਿਚ 312 ਦੌੜਾਂ ਬਣਾਈਆਂ ਸਨ। ਵਿਦਰਭ ਨੂੰ ਇਸ ਤਰ੍ਹਾਂ ਪਹਿਲੀ ਪਾਰੀ ਵਿਚ 5 ਦੌੜਾਂ ਦੀ ਬੜ੍ਹਤ ਮਿਲੀ। 
ਵਿਦਰਭ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਦੋ ਵਿਕਟਾਂ ਗੁਆ ਕੇ 55 ਦੌੜਾਂ ਬਣਾ ਲਈਆਂ ਹਨ ਤੇ ਉਸ ਦੇ ਕੋਲ ਕੁਲ 60 ਦੌੜਾਂ ਦੀ ਬੜ੍ਹਤ ਹੋ ਗਈ ਹੈ। ਵਿਦਰਭ ਦੀ ਦੂਜੀ ਪਾਰੀ ਵਿਚ ਕਪਤਾਨ ਫੈਜ਼ ਫਜ਼ਲ 45 ਗੇਂਦਾਂ ਵਿਚ 10 ਦੌੜਾਂ ਤੇ ਸੰਜੇ ਰਾਮਾਸਵਾਮੀ 72 ਗੇਂਦਾਂ ਵਿਚ 16 ਦੌੜਾਂ ਬਣਾ ਕੇ ਆਊਟ ਹੋਇਆ। ਦੋਵੇਂ ਵਿਕਟਾਂ ਲੈਫਟ ਆਰਮ ਸਪਿਨਰ ਧਰਮਿੰਦਰ ਸਿੰਘ ਜਡੇਜਾ ਨੇ ਲਈਆਂ। ਸਟੰਪਸ ਦੇ ਸਮੇਂ ਗਣੇਸ਼ ਸਤੀਸ਼ 45 ਗੇਂਦਾਂ 'ਤੇ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 24 ਦੌੜਾਂ ਤੇ ਤਜਰਬੇਕਾਰ ਵਸੀਮ ਜਾਫਰ 24 ਗੇਂਦਾਂ 'ਤੇ 5 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸੀ।


Related News