ਪਾਰੂਲ ਚੌਧਰੀ ਨੇ ਲਾਸ ਏਂਜਲਸ ''ਚ 3000 ਮੀਟਰ ''ਚ ਰਾਸ਼ਟਰੀ ਰਿਕਾਰਡ ਬਣਾਇਆ
Monday, Jul 04, 2022 - 11:26 AM (IST)

ਨਵੀਂ ਦਿੱਲੀ- ਭਾਰਤੀ ਦੌੜਾਕ ਪਾਰੁਲ ਚੌਧਰੀ ਨੇ ਲਾਸ ਏਂਜਲਸ ਵਿਚ ਸਾਊਂਡ ਰਨਿੰਗ ਮੀਟ ਦੌਰਾਨ ਰਾਸ਼ਟਰੀ ਰਿਕਾਰਡ ਬਣਾਇਆ ਤੇ ਮਹਿਲਾ 3000 ਮੀਟਰ ਮੁਕਾਬਲੇ ਵਿਚ ਨੌਂ ਮਿੰਟ ਤੋਂ ਘੱਟ ਸਮਾਂ ਲੈਣ ਵਾਲੀ ਦੇਸ਼ ਦੀ ਪਹਿਲੀ ਅਥਲੀਟ ਬਣੀ। ਪਾਰੁਲ ਨੇ ਅੱਠ ਮਿੰਟ 57.19 ਸਕਿੰਟ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਬੁਮਰਾਹ ਨੇ ਤੋੜਿਆ ਬ੍ਰਾਇਨ ਲਾਰਾ ਦਾ ਰਿਕਾਰਡ, ਸਾਬਕਾ ਦਿੱਗਜ ਨੇ ਇੰਝ ਦਿੱਤੀ ਵਧਾਈ
ਸਟੀਪਲਚੇਜ਼ ਦੀ ਮਾਹਿਰ ਪਾਰੁਲ ਨੇ ਛੇ ਸਾਲ ਪਹਿਲਾਂ ਨਵੀਂ ਦਿੱਲੀ ਵਿਚ ਸੂਰਯਾ ਲੋਂਗਨਾਥਨ ਵੱਲੋਂ ਬਣਾਏ ਨੌਂ ਮਿੰਟ 4.5 ਸਕਿੰਟ ਦੇ ਰਿਕਾਰਡ ਨੂੰ ਤੋੜਿਆ। ਰੇਸ ਵਿਚ ਪਾਰੁਲ ਪੰਜਵੇਂ ਸਥਾਨ 'ਤੇ ਚੱਲ ਰਹੀ ਸੀ ਪਰ ਆਖ਼ਰੀ ਦੋ ਲੈਪ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਪੋਡੀਅਮ 'ਤੇ ਥਾਂ ਬਣਾਉਣ 'ਚ ਕਾਮਯਾਬ ਰਹੀ।
ਇਹ ਵੀ ਪੜ੍ਹੋ : ENG v IND 5th Test : ਤੀਸਰੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 125/3
ਤਿੰਨ ਹਜ਼ਾਰ ਮੀਟਰ ਗ਼ੈਰ ਓਲੰਪਿਕ ਮੁਕਾਬਲਾ ਹੈ ਜਿਸ ਵਿਚ ਭਾਰਤੀ ਖਿਡਾਰੀ ਜ਼ਿਆਦਾਤਰ ਮੁਕਾਬਲਾ ਪੇਸ਼ ਨਹੀਂ ਕਰਦੇ। ਪਾਰੁਲ ਨੂੰ ਇਸ ਮਹੀਨੇ ਅਮਰੀਕਾ ਦੇ ਓਰੇਗਨ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿਚ ਵੀ ਜਗ੍ਹਾ ਦਿੱਤੀ ਗਈ ਹੈ। ਉਹ ਮਹਿਲਾ 3000 ਮੀਟਰ ਸਟੀਪਲਚੇਜ਼ ਵਿਚ ਚੁਣੌਤੀ ਪੇਸ਼ ਕਰੇਗੀ। ਉਨ੍ਹਾਂ ਨੇ ਪਿਛਲੇ ਮਹੀਨੇ ਚੇਨਈ ਵਿਚ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਮਹਿਲਾ 3000 ਮੀਟਰ ਸਟੀਪਲਚੇਜ਼ ਦਾ ਖ਼ਿਤਾਬ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।