ਚੈਂਪੀਅਨਸ਼ਿਪ ਦੇ ਇਤਿਹਾਸ ''ਚ ਸਭ ਤੋਂ ਵੱਧ ਐਥਲੀਟ ਲੈਣਗੇ ਹਿੱਸਾ

06/09/2017 4:19:03 AM

ਨਵੀਂ ਦਿੱਲੀ— ਏ.ਏ.ਸੀ. ਦੇ 22ਵੇਂ ਸੈਸ਼ਨ ਵਿਚ 1000 ਐਥਲੀਟ ਹਿੱਸਾ ਲੈ ਰਹੇ ਹਨ, ਜਿਹੜੇ ਟੂਰਨਾਮੈਂਟ ਦੇ ਇਤਿਹਾਸ ਵਿਚ ਸਭ ਤੋਂ ਵੱਧ ਹੋਣਗੇ। ਇਸ ਤੋਂ ਪਹਿਲਾਂ ਸਾਲ 2015 ਵਿਚ ਏਸ਼ੀਆਈ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਚੀਨ ਦੇ ਵੁਹਾਨ ਸ਼ਹਿਰ ਵਿਚ ਕੀਤੀ ਗਈ ਸੀ, ਜਿਥੇ 40 ਦੇਸ਼ਾਂ ਦੇ 497 ਐਥਲੀਟਾਂ ਨੇ ਹਿੱਸਾ ਲਿਆ ਸੀ, ਜਦਕਿ ਇਸ ਵਾਰ ਇਹ ਗਿਣਤੀ ਲੱਗਭਗ ਦੁੱਗਣੀ ਹੈ। ਇਸ ਤੋਂ ਪਹਿਲਾਂ ਸਾਲ 1989 ਵਿਚ ਨਵੀਂ ਦਿੱਲੀ ਤੇ ਫਿਰ 2013 ਵਿਚ ਪੁਣੇ ਏਸ਼ੀਆਈ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਗਈ ਸੀ ਤੇ ਹੁਣ ਭੁਵਨੇਸ਼ਵਰ ਦੇਸ਼ ਦਾ ਤੀਜਾ ਸ਼ਹਿਰ ਹੋਵੇਗਾ, ਜਿਥੇ ਇਸਦਾ ਆਯੋਜਨ ਹੋਵੇਗਾ। ਇਸ ਤੋਂ ਪਹਿਲਾਂ ਰਾਂਚੀ ਨੇ ਆਖਰੀ ਮਿੰਟ ਵਿਚ ਇਸਦੀ ਮੇਜ਼ਬਾਨੀ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਭੁਵਨੇਸ਼ਵਰ ਨੂੰ ਚੁਣਿਆ ਗਿਆ, ਜਿਸ ਨੇ ਸਿਰਫ 90 ਦਿਨ ਪਹਿਲਾਂ ਹੀ ਮੇਜ਼ਬਾਨੀ ਦੀ ਦਾਅਵੇਦਾਰੀ ਕੀਤੀ ਸੀ।


Related News