ਪੈਰਿਸ ਅਤੇ ਲਾਸ ਏਂਜਲਸ ਨੂੰ ਓਲੰਪਿਕ ਦੀ ਮਿਲੀ ਆਧਿਕਾਰਿਕ ਮੇਜ਼ਬਾਨੀ

09/13/2017 11:58:05 PM

ਲੀਮਾ—ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਮੰਗਲਵਾਰ ਨੂੰ ਪੈਰਿਸ ਨੂੰ 2024 ਅਤੇ ਲਾਸ ਏਂਜਲਸ ਨੂੰ  2028 ਓਲੰਪਿਕ ਖੇਡਾਂ ਦੀ ਅਧਿਕਾਰਿਕ ਮੇਜ਼ਬਾਨੀ ਸੌਂਪਣਗੇ। ਲਾਸ ਏਂਜਲਸ ਨੇ ਵੀ ਪਹਿਲੇ 2024 ਖੇਡਾਂ ਦੀ ਮੇਜ਼ਬਾਨੀ ਲਈ ਦਾਅਵਾ ਕੀਤਾ ਸੀ ਪਰ ਉਸ ਨੂੰ ਉਸ ਤੋਂ ਅਗਲੇ ਓਲੰਪਿਕ ਦੀ ਮੇਜ਼ਬਾਨੀ ਮਿਲੀ ਹੈ ਅਤੇ ਇਸ ਦੇ ਲਈ ਉਸ ਨੂੰ ਮੇਜ਼ਬਾਨ ਸੰਬੰਧੀ ਅਤੇ ਕਰਾਰ 'ਚ ਬਦਲਾਅ ਕਰਨ ਪਵੇਗਾ। ਆਈ.ਓ.ਸੀ. ਦੇ ਮੁਲਾਂਕਣ ਕਮਿਸ਼ਨ ਨੇ ਕਿਹਾ ਕਿ ਮੇਜ਼ਬਾਨੀ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਹਾਲੇ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ ਪਰ ਉਸ ਨੂੰ ਵਿਸ਼ਵਾਸ ਹੈ ਕਿ ਲਾਸ ਏਂਜਲਸ 2028 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰ ਸਕਦਾ ਹੈ।


Related News