ਪਰੀ ਅੰਡਰ-16 ਦੇ ਫਾਈਨਲ ''ਚ ਪਹੁੰਚੀ ਪਰ ਅੰਡਰ-14 ''ਚ ਹਾਰੀ

10/12/2019 12:10:09 AM

ਨਵੀਂ ਦਿੱਲੀ— ਪਰੀ ਸਿੰਘ ਨੇ ਸ਼ੁੱਕਰਵਾਰ ਨੂੰ ਇੱਥੇ ਫੇਨੇਸਟਾ ਓਪਨ ਰਾਸ਼ਟਰੀ ਚੈਂਪੀਅਨਸ਼ਿਪ ਦੇ ਅੰਡਰ-16 ਸੈਮੀਫਾਈਨਲ 'ਚ ਵਸੀਹਨਵੀ ਅਕਦਰ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਪਰੀ ਨੇ ਇਹ ਮੁਕਾਬਲਾ ਆਸਾਨੀ ਨਾਲ 6-1, 6-3 ਨਾਲ ਆਪਣੇ ਨਾਂ ਕੀਤਾ। ਫਾਈਨਲ 'ਚ ਉਸਦਾ ਸਾਹਮਣਾ ਰੇਸ਼ਮਾ ਮੁਰਾਰੀ ਨਾਲ ਹੋਵੇਗਾ, ਜਿਸ ਨੇ ਰਾਧਿਕਾ ਮਹਾਜਨ ਨੂੰ 6-1, 6-0 ਨਾਲ ਹਰਾਇਆ। ਪਰੀ ਨੂੰ ਹਾਲਾਂਕਿ ਅੰਡਰ-14 ਦੇ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪਵਿੱਤਰਾ ਪਾਰੀਖ ਨੇ ਉਸ ਨੂੰ 6-2, 3-6, 6-4 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ। ਫਾਈਨਲ 'ਚ ਪਵਿੱਤਰਾ ਦੇ ਸਾਹਮਣੇ ਅਹਲਾਵਤ ਦੀ ਚੁਣੌਤੀ ਹੋਵੇਗੀ। ਲੜਕਿਆਂ ਦੇ ਅੰਡਰ-16 'ਚ ਅਦਿੱਤ ਗੋਗੋਈ ਤੇ ਕਰਣ ਸਿੰਘ ਦੇ ਵਿਚ ਖਿਤਾਬੀ ਮੁਕਾਬਲਾ ਹੋਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh