ਪੈਰਾ-ਐਥਲੀਟ ਹਿਮਾਂਸ਼ੂ ਨੂੰ ਵਾਅਦੇ ਤਾਂ ਮਿਲੇ ਪਰ ਮਦਦ ਨਹੀਂ

Tuesday, Feb 19, 2019 - 10:45 PM (IST)

ਪੈਰਾ-ਐਥਲੀਟ ਹਿਮਾਂਸ਼ੂ ਨੂੰ ਵਾਅਦੇ ਤਾਂ ਮਿਲੇ ਪਰ ਮਦਦ ਨਹੀਂ

ਨਵੀਂ ਦਿੱਲੀ— ਸਾਲ 2014 ਵਿਚ 225 ਕਿਲੋਮੀਟਰ ਦੌੜ ਤੇ 2016 ਵਿਚ ਸਾਈਕਲ ਨਾਲ 1500 ਕਿਲੋਮੀਟਰ ਦੀ ਦੂਰੀ ਤਹਿ ਕਰ ਕੇ ਰਿਕਾਰਡ ਬਣਾਉਣ ਵਾਲੇ ਪੈਰਾ-ਐਥਲੀਟ ਹਿਮਾਂਸ਼ੂ ਕੁਮਾਰ ਦਾ ਸੁਪਨਾ ਪੂਰੇ ਭਾਰਤ ਵਿਚ ਸਾਈਕਲ 'ਤੇ 10,500 ਕਿਲੋਮੀਟਰ ਦੀ ਦੂਰੀ ਤਹਿ ਕਰਨ ਦਾ ਹੈ ਪਰ ਉਸ ਦੇ ਇਸ ਸੁਪਨੇ ਵਿਚ ਪੈਸੇ ਦੀ ਕਮੀ ਸਭ ਤੋਂ ਵੱਡਾ ਅੜਿੱਕਾ ਬਣ ਰਹੀ ਹੈ। ਹਿਮਾਂਸ਼ੂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਸਮੱਸਿਆ ਨੂੰ ਦੂਰ ਨਹੀਂ ਕਰ ਪਾ ਰਿਹਾ। ਉਹ 24 ਫਰਵਰੀ ਨੂੰ ਹੋਣ ਵਾਲੀ ਆਈ. ਡੀ. ਬੀ. ਆਈ. ਫੈਡਰਲ ਲਾਈਫ ਇੰਸ਼ੋਰੈਂਸ ਨਵੀਂ ਦਿੱਲੀ ਮੈਰਾਥਨ-2019 ਵਿਚ ਪੰਜ ਕਿਲੋਮੀਟਰ ਕੈਟਾਗਰੀ ਵਿਚ ਵੀ ਹਿੱਸਾ ਲਵੇਗਾ।
ਹਿਮਾਂਸ਼ੂ 15 ਸਾਲ ਦੀ ਉਮਰ ਵਿਚ ਦੁਰਘਟਨਾ ਦਾ ਸ਼ਿਕਾਰ ਹੋਇਆ ਸੀ, ਜਿਸ ਵਿਚ ਉਸ ਨੇ ਆਪਣਾ ਇਕ ਪੈਰ ਗੁਆ ਦਿੱਤਾ ਸੀ। ਇਸ ਤੋਂ ਬਾਅਦ ਉਹ ਆਪਣੇ ਇਸ ਪੈਰ ਵਿਚ ਪ੍ਰੋਸਥੇਟਿਕ ਬਲੇਡ ਦਾ ਇਸਤੇਮਾਲ ਕਰਦਾ ਹੈ। ਉਸ ਨੇ ਸਤੰਬਰ 2014 ਵਿਚ ਆਗਰਾ ਤੋਂ ਦਿੱਲੀ ਦੀ 225 ਕਿਲੋਮੀਟਰ ਤਕ ਦੀ ਦੂਰੀ ਨੂੰ ਦੌੜ ਕੇ 21 ਦਿਨਾਂ ਵਿਚ ਤਹਿ ਕੀਤਾ ਸੀ, ਜਦਕਿ ਫਰਵਰੀ 2016 ਵਿਚ ਮੁੰਬਈ ਤੋਂ ਦਿੱਲੀ ਤਕ ਸਾਈਕਲ 'ਤੇ 15 ਦਿਨਾਂ ਵਿਚ 1500 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਸੀ। ਹੁਣ ਉਸ ਦਾ ਟੀਚਾ 79 ਦਿਨਾਂ ਵਿਚ 10,500 ਕਿਲੋਮੀਟਰ ਦੀ ਦੂਰੀ ਤਹਿ ਕਰਨ ਦਾ ਹੈ। ਜੇਕਰ ਹਿਮਾਂਸ਼ੂ ਅਜਿਹਾ ਕਰਦਾ ਹੈ ਤਾਂ ਇਹ ਇਕ ਵਿਸ਼ਵ ਰਿਕਾਰਡ ਹੋਵੇਗਾ। 
ਹਿਮਾਂਸ਼ੂ ਨੇ ਕਿਹਾ, ''ਮੈਂ ਸਾਈਕਲ 'ਤੇ ਲੰਬੀ ਦੂਰੀ ਤਹਿ ਕਰਨਾ ਚਾਹੁੰਦਾ ਹਾਂ ਪਰ ਪੈਸੇ ਦੀ ਕਮੀ ਕਾਰਨ ਅਜਿਹਾ ਨਹੀਂ ਕਰ ਪਾ ਰਿਹਾ। ਮੈਂ ਪੈਰਾ-ਸਾਈਕਲਿੰਗ ਵਿਚ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦਾ ਹਾਂ ਤੇ ਇਸ ਦੇ ਲਈ ਮੈਂ ਪਿਛਲੇ ਦੋ ਸਾਲਾਂ ਤੋਂ ਪੈਸੇ ਦੀ ਭਾਲ ਕਰ ਰਿਹਾ ਹਾਂ। ਮੈਂ ਖੇਡ ਮੰਤਰਾਲਾ ਵਿਚ ਪਹਿਲਾਂ ਵਿਜੇ ਗੋਇਲ ਤੇ ਹੁਣ ਰਾਜਵਰਧਨ ਸਿੰਘ ਰਾਠੌਰ ਨੂੰ ਵੀ ਚਿੱਠੀ ਲਿਖੀ। ਗੋਇਲ ਜੀ ਦਾ ਮੈਨੂੰ ਫੋਨ ਵੀ ਆਇਆ ਸੀ ਪਰ ਮੁਲਾਕਾਤ ਨਹੀਂ ਹੋ ਸਕੀ ਤੇ ਰਾਠੌਰ ਸਰ ਨੇ ਵੀ ਅਜੇ ਤਕ ਜਵਾਬ ਨਹੀਂ ਦਿੱਤਾ।''


author

Gurdeep Singh

Content Editor

Related News