ਪੈਰਾਲੰਪਿਕ ਚੈਂਪੀਅਨ ਕ੍ਰਿਸ਼ਨਾ ਨਾਗਰ ਨੇ ਰਾਸ਼ਟਰੀ ਪ੍ਰਤੀਯੋਗਿਤਾ ''ਚ 3 ਸੋਨ ਤਮਗ਼ੇ ਜਿੱਤੇ

Monday, Dec 27, 2021 - 12:46 PM (IST)

ਭੁਵਨੇਸ਼ਵਰ- ਪੈਰਾਲੰਪਿਕ ਚੈਂਪੀਅਨ ਕ੍ਰਿਸ਼ਨਾ ਨਾਗਰ ਨੇ ਸ਼ਾਨਦਾਰ ਲੈਅ ਜਾਰੀ ਰਖਦੇ ਹੋਏ ਇੱਥੇ ਚੌਥੀ ਰਾਸ਼ਟਰੀ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 'ਚ ਤਿੰਨ ਸੋਨ ਤਮਗ਼ੇ ਜਿੱਤੇ। ਨਾਗਰ ਨੇ ਸਿੰਗਲ, ਪੁਰਸ਼ ਡਬਲਜ਼ ਤੇ ਮਿਕਸਡ ਡਬਲਜ਼ 'ਚ ਸੋਨ ਤਮਗ਼ੇ ਜਿੱਤ ਕੇ 2019 ਰਾਸ਼ਟਰੀ ਚੈਂਪੀਅਨਸ਼ਿਪ ਦੇ ਆਪਣੇ ਕਾਰਨਾਮੇ ਨੂੰ ਦੋਹਰਾਇਆ। ਉਨ੍ਹਾਂ ਨੇ ਪੁਰਸ਼ ਸਿੰਗਲ 'ਐੱਸ.ਐੱਚ6' ਵਰਗ 'ਚ ਸਿਰਫ਼ 20 ਮਿੰਟ ਤਕ ਚਲੇ ਮੁਕਾਬਲੇ 'ਚ ਸੁਦਰਸ਼ਨ ਨੂੰ ਆਸਾਨੀ ਨਾਲ 21-12, 21-12 ਨਾਲ ਹਰਾਇਆ।

ਨਾਗਰ ਤੇ ਨਿਤਿਆ ਸਰੇ ਦੀ ਮਿਕਸਡ ਡਬਲਜ਼ ਜੋੜੀ ਨੇ ਧਿਨਗਰਨ ਤੇ ਲਤਾਤਾਈ ਉਮਰੇਕਰ ਦੀ ਜੋੜੀ ਨੂੰ 17 ਮਿੰਟ 'ਚ ਹਰਾਇਆ। ਪੁਰਸ਼ ਡਬਲਜ਼ 'ਚ ਉਨ੍ਹਾਂ ਨੇ ਤੇ ਰਾਜਾ ਮਗੋਤਰਾ ਦੀ ਜੋੜੀ ਨੇ ਧਿਨਗਰਨ ਤੇ ਸ਼ਿਵਰਾਜਨ ਦੀ ਜੋੜੀ ਨੂੰ 35 ਮਿੰਟ ਤਕ ਚਲੇ ਮੁਕਾਬਲੇ 'ਚ 21-15, 21-15 ਨਾਲ ਹਰਾਇਆ। ਨਾਗਰ ਛੋਟੇ ਕਦ ਦੀ ਦਿਵਿਆਂਗ ਸ਼੍ਰੇਣੀ 'ਚ ਆਉਂਦੇ ਹਨ। ਹਰਿਆਣਾ ਦੇ ਨਿਤੀਸ਼ ਰਾਣਾ ਨੇ ਉਲਟਫੇਰ ਕਰਦੇ ਹੋਏ ਪੈਰਾਲੰਪਿਕ ਸੋਨ ਤਮਗ਼ਾ ਜੇਤੂ ਪ੍ਰਮੋਦ ਭਗਤ ਨੂੰ 21-17, 21-19 ਨਾਲ ਹਰਾ ਕੇ ਪੁਰਸ਼ ਸਿੰਗਲ 'ਐੱਸ.ਐੱਲ.3' ਵਰਗ ਦੇ ਫ਼ਾਈਨਲ 'ਚ ਜਗ੍ਹਾ ਬਣਾਈ।


Tarsem Singh

Content Editor

Related News