ਬੇਇਨਸਾਫੀ ਦੇ ਵਿਰੋਧ ’ਚ ਅਰਜੁਨ ਐਵਾਰਡ ਵਾਪਸ ਕਰੇਗਾ ਪੈਰਾ-ਨਿਸ਼ਾਨੇਬਾਜ਼ ਨਰੇਸ਼
Wednesday, Aug 28, 2019 - 11:48 PM (IST)

ਨਵੀਂ ਦਿੱਲੀ- 5 ਵਾਰ ਦੇ ਪੈਰਾਲੰਪੀਅਨ, 4 ਪੈਰਾ-ਏਸ਼ੀਆਈ ਖੇਡਾਂ ਅਤੇ ਕਈ ਵਿਸ਼ਵ ਕੱਪ ਵਿਚ ਹਿੱਸਾ ਲੈ ਚੁੱਕੇ ਪੈਰਾ ਨਿਸ਼ਾਨੇਬਾਜ਼ ਨਰੇਸ਼ ਕੁਮਾਰ ਸ਼ਰਮਾ ਨੇ ਆਪਣੇ ਨਾਲ ਬੇਇਨਸਾਫੀ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਆਪਣਾ ਅਰਜੁਨ ਪੁਰਸਕਾਰ ਅਤੇ 50 ਹਜ਼ਾਰ ਰੁਪਏ ਵਾਪਸ ਕਰਨ ਦਾ ਫੈਸਲਾ ਕੀਤਾ ਹੈ।
ਨਰੇਸ਼ ਨੂੰ 1997 ਵਿਚ ਅਰਜੁਨ ਪੁਰਸਕਾਰ ਮਿਲਿਆ ਸੀ। ਨਰੇਸ਼ ਨੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਪੱਤਰ ਲਿਖ ਕੇ ਕਿਹਾ, ‘‘ਮੈਨੂੰ ਬੜੇ ਦੁੱਖ ਨਾਲ ਇਹ ਫੈਸਲਾ ਲੈਣਾ ਪੈ ਰਿਹਾ ਹੈ ਕਿ ਮੈਂ ਆਪਣਾ ਅਰਜੁਨ ਪੁਰਸਕਾਰ ਅਤੇ 50 ਹਜ਼ਾਰ ਰੁਪਏ ਵਾਪਸ ਕਰ ਦਵਾਂ ਕਿਉਂਕਿ ਪਿਛਲੇ 3 ਮਹੀਨੇ ਵਿਚ ਮੇਰੇ ਨਾਲ ਭਾਰਤੀ ਖੇਡ ਅਥਾਰਟੀ ਨੇ ਬੇਇਨਸਾਫੀ ਕੀਤੀ ਹੈ।’’