IND vs PAK : ਪੰਤ ਨੇ ਇਕ ਹੱਥ ਨਾਲ ਲਗਾਏ ਛੱਕੇ, ਟ੍ਰੋਲ ਹੋਈ ਓਰਵਸ਼ੀ ਰੌਤੇਲਾ

Monday, Oct 25, 2021 - 04:51 AM (IST)

IND vs PAK : ਪੰਤ ਨੇ ਇਕ ਹੱਥ ਨਾਲ ਲਗਾਏ ਛੱਕੇ, ਟ੍ਰੋਲ ਹੋਈ ਓਰਵਸ਼ੀ ਰੌਤੇਲਾ

ਦੁਬਈ- ਭਾਰਤ ਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਦੇ ਸੁਪਰ-12 ਦਾ ਮੈਚ ਦੁਬਈ ਦੇ ਮੈਦਾਨ 'ਚ ਖੇਡਿਆ ਗਿਆ। ਇਸ ਮੈਚ ਵਿਚ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਜਲਦ ਹੀ ਆਪਣੇ ਸ਼ੁਰੂਆਤੀ 3 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਬੱਲੇਬਾਜ਼ੀ ਦੇ ਲਈ ਆਏ ਰਿਸ਼ਭ ਪੰਤ ਨੇ ਭਾਰਤੀ ਪਾਰੀ ਨੂੰ ਕਪਤਾਨ ਵਿਰਾਟ ਕੋਹਲੀ ਨਾਲ ਮਿਲ ਕੇ ਸੰਭਾਲਿਆ। ਇਸ ਦੌਰਾਨ ਰਿਸ਼ਭ ਪੰਤ ਨੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੂੰ ਇਕ ਹੀ ਓਵਰ ਵਿਚ 2 ਛੱਕੇ ਲਗਾਏ। ਜਿਸ ਤੋਂ ਬਾਅਦ ਸੋਸ਼ਲ ਮੀਡੀਆਂ 'ਤੇ ਬਾਲੀਵੁੱਡ ਅਦਾਕਾਰ ਓਰਵਸ਼ੀ ਰੌਤੇਲਾ ਟ੍ਰੋਲ ਹੋ ਗਈ।

ਇਹ ਖ਼ਬਰ ਪੜ੍ਹੋ- IND v PAK : ਟੀ20 ਵਿਸ਼ਵ ਕੱਪ 'ਚ ਪਹਿਲੀ ਵਾਰ ਪਾਕਿ ਵਿਰੁੱਧ ਆਊਟ ਹੋਏ ਕੋਹਲੀ, ਬਣਾਏ ਇਹ ਰਿਕਾਰਡ


ਦਰਅਸਲ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਦੁਬਈ 'ਚ ਮੈਚ ਖੇਡਿਆ ਗਿਆ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਓਰੇਸ਼ੀ ਰੌਤੇਲਾ ਵੀ ਭਾਰਤੀ ਟੀਮ ਨੂੰ ਸਪੋਰਟ ਕਰਦੀ ਹੋਈ ਦਿਖਾਈ ਦਿੱਤੀ ਸੀ। ਜਦੋ-ਜਦੋ ਮੈਚ ਦੇ ਦੌਰਾਨ ਰਿਸ਼ਭ ਪੰਤ ਕੋਈ ਵੱਡਾ ਸ਼ਾਟ ਖੇਡਦੇ ਤਾਂ ਟੀ. ਵੀ. 'ਤੇ ਓਰਵਸ਼ੀ ਦੀ ਫੋਟੋ ਆਉਣ ਲੱਗੀ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਪ੍ਰਸ਼ੰਸਕਾਂ ਵਲੋਂ ਦਿੱਤੀ ਗਈ ਪ੍ਰਤੀਕਿਰਿਆ-

ਇਹ ਖ਼ਬਰ ਪੜ੍ਹੋ- IND v PAK : ਨੋ ਬਾਲ 'ਤੇ ਆਊਟ ਹੋਏ ਰਾਹੁਲ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਕੱਢਿਆ ਗੁੱਸਾ

PunjabKesariPunjabKesariPunjabKesariPunjabKesariPunjabKesariPunjabKesariPunjabKesariPunjabKesari


ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਰੁੱਧ ਰਿਸ਼ਭ ਪੰਤ ਨੇ ਨਾਜੁਕ ਮੌਕੇ 'ਤੇ ਭਾਰਤੀ ਟੀਮ ਨੂੰ ਸੰਭਾਲਿਆ ਤੇ ਟੀਮ ਨੂੰ ਵਧੀਆ ਸਥਿਤੀ ਵਿਚ ਪਹੁੰਚਿਆ। ਪੰਤ ਨੇ ਪਾਕਿਸਤਾਨ ਦੇ ਵਿਰੁੱਧ 30 ਗੇਂਦਾਂ 'ਤੇ 39 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੇ ਦੌਰਾਨ ਪੰਤ ਨੇ 2 ਚੌਕੇ ਤੇ 2 ਵੱਡੇ ਛੱਕੇ ਲਗਾਏ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News