ਭਾਰਤੀ ਪਾਰੀ ਵਿਚ ਪੰਤ ਦਾ ਰਨਆਊਟ ਟਰਨਿੰਗ ਪੁਆਈਂਟ ਰਿਹਾ : ਸਾਊਦੀ

02/22/2020 2:42:13 PM

ਵੈਲਿੰਗਟਨ : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਦੀ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਦਾ ਰਨਆਊਟ ਹੋਣਾ ਭਾਰਤੀ ਟੀਮ ਦਾ ਟਰਨਿੰਗ ਪਾਈਂਟ ਰਿਹਾ, ਜਿਸ ਨਾਲ ਉਹ ਸ਼ਨੀਵਾਰ ਨੂੰ ਆਪਣੀ ਵਿਰੋਧੀ ਟੀਮ ਨੂੰ 165 ਦੌੜਾਂ 'ਤੇ ਸਮੇਟਣ 'ਚ ਸਫਲ ਰਹੇ। ਪੰਤ ਨੇ ਦਿਨ ਦੇ ਪਹਿਲੇ ਓਵਰ ਵਿਚ ਛੱਕੇ ਨਾਲ ਸ਼ੁਰੂਆਤ ਕੀਤੀ ਪਰ ਅਜਿੰਕਯ ਰਹਾਨੇ ਕਾਰਨ ਉਹ ਰਨਆਊਟ ਹੋ ਗਏ। ਭਾਰਤੀ ਟੀਮ ਨੇ 33 ਦੌੜਾਂ ਦੇ ਅੰਦਰ 5 ਵਿਕਟਾਂ ਗੁਆ ਦਿੱਤੀਆਂ। ਰਹਾਨੇ ਵੀ ਸਾਊਦੀ ਦੀ ਗੇਂਦ 'ਤੇ ਵਿਕਟ ਦੇ ਪਿੱਛੇ ਕੈਚ ਦੇ ਕੇ ਆਊਟ ਹੋ ਗਏ।

PunjabKesari

ਸਾਊਦੀ ਤੋਂ ਪੁੱਛਿਆ ਗਿਆ ਕਿ ਕੀ ਰਹਾਨੇ ਨੂੰ ਆਊਟ ਕਰਨ ਲਈ ਉਸ ਦੀ ਕੋਈ ਖਾਸ ਰਣਨੀਤੀ ਸੀ, ''ਨਹੀਂ। ਜਿਸ ਦਾ ਜਵਾਬ ਦਿੰਦਿਆਂ ਸਾਊਦੀ ਨੇ ਕਿਹਾ, ''ਅੱਜ ਸਵੇਰੇ ਪੰਤ ਦਾ ਰਨਆਊਟ ਸਭ ਤੋਂ ਅਹਿਮ ਰਿਹਾ। ਉਹ ਖਤਰਨਾਕ ਬੱਲੇਬਾਜ਼ ਹਨ ਅਤੇ ਜਿੰਕਸ (ਰਹਾਨੇ) ਦੇ ਨਾਲ ਮਿਲ ਕੇ ਤੇਜੀ ਨਾਲ ਦੌੜਾਂ ਬਣਾ ਸਕਦਾ ਸੀ। ਅਸੀਂ ਜਾਣਦੇ ਸੀ ਕਿ ਜੇਕਰ ਅਸੀਂ ਇਕ ਪਾਸੇ ਵਿਕਟ ਹਾਸਲ ਕਰਦੇ ਹਾਂ ਤਾਂ ਫਿਰ ਜਿੰਕਸ ਥੋੜਾ ਹਮਲਾਵਰ ਹੋ ਕੇ ਖੇਡਣ ਦੀ ਕੋਸ਼ਿਸ਼ ਕਰੇਗਾ। ਇਸ ਨਾਲ ਸਾਡੇ ਲਈ ਮੌਕੇ ਬਣਨਗੇ। ਅਸੀਂ ਅੱਜ ਸਵੇਰੇ ਬਹੁਤ ਚੰਗੀ ਗੇਂਦਬਾਜ਼ੀ ਕੀਤੀ। ਸਵੇਰੇ 2 ਖਤਰਨਾਕ ਖਿਡਾਰੀਆਂ ਨੂੰ ਆਊਟ ਕਰਨਾ ਅਤੇ ਇਸ ਤਰ੍ਹਾਂ ਨਾਲ ਉਸ ਦੀ ਪਾਰੀ ਜਲਦੀ ਖਤਮ ਕਰਨਾ ਬਹੁਤ ਚੰਗਾ ਰਿਹਾ।''


Related News