ਧੋਨੀ ਦੀ ਇਸ ਖਾਸ ਪ੍ਰੇਰਨਾ ਦੀ ਵਜ੍ਹਾ ਨਾਲ ਖੇਡੀ ਸ਼ਾਨਦਾਰ ਪਾਰੀ : ਪੰਡਯਾ

Monday, Aug 14, 2017 - 11:27 AM (IST)

ਪੱਲੇਕੇਲੇ— ਪੰਡਯਾ ਨੇ ਸ਼੍ਰੀਲੰਕਾ ਖਿਲਾਫ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਦਾ ਖੇਡ ਖਤਮ ਹੋਣ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਿਸ਼ਚਿਤ ਤੌਰ 'ਤੇ ਮੇਰਾ ਧਿਆਨ ਆਪਣੀ ਖੇਡ ਵੱਲ ਤੇ ਮੈਂ ਜੋ ਬਣ ਸਕਦਾ ਹਾਂ ਉਹੀ ਬਣਨਾ ਚਾਹੁੰਦਾ ਹਾਂ। ਜਿਸ ਤਰ੍ਹਾਂ ਦੇ ਕਪਿਲ ਦੇਵ ਸਨ, ਜੇਕਰ ਮੈਂ 10 ਫੀਸਦੀ ਵੀ ਉਨ੍ਹਾਂ ਦੀ ਤਰ੍ਹਾਂ ਬਣ ਸਕਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ। ਪੰਡਯਾ ਨੇ 96 ਗੇਂਦਾਂ 'ਤੇ 108 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।
ਧੋਨੀ ਤੋਂ ਲਈ ਸੀ ਸਿੱਖਿਆ
ਉਨ੍ਹਾਂ ਨੇ ਕਿਹਾ ਕਿ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਮੈਂ 90 ਦੌੜਾਂ ਬਾਅਦ ਦਬਾਅ 'ਚ ਨਹੀਂ ਸੀ। ਪੰਡਯਾ ਨੇ ਕਿਹਾ ਜਦੋਂ ਮੈਂ ਬੱਲੇਬਾਜ਼ੀ ਕਰਦਾ ਹਾਂ ਤਾਂ ਨਿੱਜੀ ਸਕੋਰ ਅਤੇ ਪ੍ਰਾਪਤੀਆਂ ਬਾਰੇ ਨਹੀਂ ਸੋਚਦਾ, ਜਿਸ ਕਰਕੇ ਮੈਨੂੰ ਕਾਫੀ ਮਦਦ ਮਿਲਦੀ ਹੈ। ਮੈਂ ਮਾਹੀ ਭਰਾ (ਮਹਿੰਦਰ ਸਿੰਘ ਧੋਨੀ) ਤੋਂ ਇਕ ਚੀਜ਼ ਸਿੱਖੀ ਹੈ ਕਿ ਹਮੇਸ਼ਾ ਆਪਣੀ ਟੀਮ ਨੂੰ ਉੱਪਰ ਰੱਖੋ, ਸਕੋਰਬੋਰਡ ਦੇਖੋ ਤੇ ਉਸਦੇ ਮੁਤਾਬਕ ਖੇਡੋ। ਇਸ ਨਾਲ ਮੈਨੂੰ ਕਾਫੀ ਮਦਦ ਮਿਲੀ।


Related News