ਪੰਡਯਾ ਨੇ ਸ਼ੇਅਰ ਕੀਤੀ ਨਤਾਸ਼ਾ ਦੇ ਨਾਲ ਫੋਟੋ ਤੇ ਵੀਡੀਓ, ਕਹੀ ਇਹ ਗੱਲ
Thursday, Jun 18, 2020 - 11:42 PM (IST)

ਨਵੀਂ ਦਿੱਲੀ- ਹਾਰਦਿਕ ਪੰਡਯਾ ਤੇ ਉਸਦੀ ਮੰਗੇਤਰ ਨਤਾਸ਼ਾ ਸਟੈਨਕੋਵਿਚ ਸੋਸ਼ਲ ਮੀਡੀਆ 'ਤੇ ਹਮੇਸ਼ਾ ਹੀ ਸੁਰਖੀਆਂ 'ਚ ਬਣੇ ਰਹਿੰਦੀ ਹੈ। ਦੋਵੇਂ ਆਪਣੇ ਇਵੈਂਟਸ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਫੈਂਸ ਨਾਲ ਜੁੜੇ ਰਹਿੰਦੇ ਹਨ। ਹਾਰਦਿਕ ਪੰਡਯਾ ਨੇ ਫਿਰ ਤੋਂ ਕੁਝ ਤਸਵੀਰਾਂ ਤੇ ਵੀਡੀਓ ਨੂੰ ਸ਼ੇਅਰ ਕੀਤਾ ਹੈ। ਜੋ ਖੂਬ ਵਾਇਰਲ ਹੋ ਰਿਹਾ ਹੈ। ਹਾਰਦਿਕ ਪੰਡਯਾ ਨੇ ਆਪਣੀ ਮੰਗੇਤਰ ਤੇ ਬਾਲੀਵੁੱਡ ਅਭਿਨੇਤਰੀ ਨਤਾਸ਼ਾ ਦੇ ਨਾਲ ਫੋਟੋ ਸ਼ੇਅਰ ਕਰ ਲਿਖਿਆ 'ਜੀਵਨ 'ਚ ਖੁਸ਼ੀਆਂ' ਵਾਇਰਲ ਹੋ ਰਹੀ ਤਸਵੀਰ 'ਚ ਦੋਵੇਂ ਕਾਰ 'ਚ ਬੈਠੇ ਨਜ਼ਰ ਆ ਰਹੇ ਹਨ।
ਹਾਰਦਿਕ ਪੰਡਯਾ ਨੇ ਨਤਾਸ਼ਾ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਦੂਜੀ ਤਸਵੀਰ 'ਚ ਦੋਵੇਂ ਬਲੈਕ ਡ੍ਰੈਸ 'ਚ ਨਜ਼ਰ ਆ ਰਹੇ ਹਨ ਤੇ ਫੋਟੋ ਕਲਿਕ ਕਰ ਰਹੇ ਹਨ। ਹਾਰਦਿਕ ਪੰਡਯਾ ਵਲੋਂ ਸ਼ੇਅਰ ਕੀਤੀ ਗਈਆਂ ਤਸਵੀਰਾਂ ਨੂੰ 5 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਫੈਂਸ ਉਸਦੀਆਂ ਤਸਵੀਰਾਂ ਤੇ ਵੀਡੀਓ 'ਤੇ ਖੂਬ ਰੀਐਕਸ਼ਨ ਵੀ ਦੇ ਰਹੇ ਹਨ। ਹਾਰਦਿਕ ਪੰਡਯਾ ਨੇ ਹਾਲ ਹੀ 'ਚ ਸਭ ਨੂੰ ਇਹ ਕਹਿ ਕੇ ਹੈਰਾਨ ਕਰ ਦਿੱਤਾ ਸੀ ਕਿ ਉਸ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ।