ਪਿੱਠ ਦੀ ਸਰਜਰੀ ਤੋਂ ਬਾਅਦ ਜਿਮ 'ਚ ਪਰਤੇ ਪੰਡਯਾ, ਬੁਮਰਾਹ ਨੇ ਉਡਾਇਆ ਮਜ਼ਾਕ (Video)

Saturday, Nov 16, 2019 - 12:16 PM (IST)

ਪਿੱਠ ਦੀ ਸਰਜਰੀ ਤੋਂ ਬਾਅਦ ਜਿਮ 'ਚ ਪਰਤੇ ਪੰਡਯਾ, ਬੁਮਰਾਹ ਨੇ ਉਡਾਇਆ ਮਜ਼ਾਕ (Video)

ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਆਪਣੇ ਮਹਿੰਗੇ ਸ਼ੌਕ ਲਈ ਅਕਸਰ ਚਰਚਾਵਾਂ ਵਿਚ ਰਹਿੰਦੇ ਹਨ ਪਰ ਹਾਲੀ ਹੀ 'ਚ ਪੰਡਯਾ ਨੇ ਲੰਡਨ ਵਿਚ ਆਪਣੀ ਪਿੱਠ ਦੀ ਸਰਜਰੀ ਕਰਵਾਈ ਸੀ। ਅਜਿਹੇ 'ਚ ਹਾਰਦਿਕ ਪੰਡਯਾ ਨੇ ਸੋਸ਼ਲ ਮੀਡੀਆ 'ਤੇ ਇਕ ਇਕ ਵੀਡੀਓ ਅਪਲੋਡ ਕੀਤੀ, ਜਿਸ ਵਿਚ ਉਹ ਸਰਜਰੀ ਤੋਂ ਬਾਅਦ ਪਹਿਲੀ ਵਾਰ ਜਿਮ ਵਿਚ ਕਸਰਤ ਕਰਦੇ ਦਿਸੇ। ਇਸ ਵੀਡੀਓ 'ਤੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟ੍ਰੋਲ ਕੀਤਾ ਹੈ।

ਦਰਅਸਲ, ਹਾਰਦਿਕ ਪੰਡਯਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀਡੀਓ ਅਪਲੋਡ ਕਰਦਿਆਂ ਕੈਪਸ਼ਨ ਵਿਚ ਲਿਖਿਆ, ''ਪਾਈਲੇਟਸ ਮੇਰੇ ਫਿਰ ਠੀਕ ਹੋਣ 'ਚ ਮਦਦ ਕਰਨ ਲਈ ਹੈ। ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਅਤੇ ਬਿਹਤਰ ਹੋਣ ਲਈ। ਜੋ ਕੁਝ ਵੀ ਮੈਂ ਕਰ ਸਕਦਾ ਹਾਂ, ਉਹ ਕਰ ਰਿਹਾ ਹਾਂ। ਤੁਹਾਡਾ ਸਭ ਦਾ ਉਤਸ਼ਾਹ ਦੇਣ ਵਾਲੀਆਂ ਸ਼ੁਭਕਾਮਨਾਵਾਂ ਦੇਣ ਲਈ ਧੰਨਵਾਦ।''

PunjabKesari

ਇਸ ਵੀਡੀਓ 'ਤੇ ਭਾਰਤੀ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕੁਮੈਂਟ ਕੀਤਾ। ਕੁਮੈਂਟ ਦੇ ਜ਼ਰੀਏ ਬੁਮਰਾਹ ਨੇ ਹਾਰਦਿਕ ਨੂੰ ਟ੍ਰੋਲ ਕਰਦਿਆਂ ਲਿਖਿਆ, ''ਸਰ ਤੁਸੀਂ ਪ੍ਰੈਸ਼ਰ ਕੁਕਰ ਦੀ ਤਰ੍ਹਾਂ ਆਵਾਜ਼ ਕਰ ਰਹੇ ਹੋ।''


Related News