ਹਾਰਦਿਕ ਪੰਡਯਾ ਨੇ ਰਾਜਸਥਾਨ ਵਿਰੁੱਧ ਖੇਡੀ ਧਮਾਕੇਦਾਰ ਪਾਰੀ, ਆਪਣੇ ਨਾਂ ਕੀਤੇ ਇਹ ਵੱਡੇ ਰਿਕਾਰਡ
Thursday, Apr 14, 2022 - 11:20 PM (IST)
ਮੁੰਬਈ- ਗੁਜਰਾਤ ਦੇ ਕਪਤਾਨ ਹਾਰਦਿਕ ਪੰਡਯਾ ਨੇ ਰਾਜਸਥਾਨ ਦੇ ਵਿਰੁੱਧ ਕਪਤਾਨੀ ਪਾਰੀ ਖੇਡਦੇ ਹੋਏ ਟੀਮ ਦੇ ਸਕੋਰ 192 ਦੌੜਾਂ ਤੱਕ ਪਹੁੰਚਾਇਆ। ਰਾਜਸਥਾਨ ਵਿਰੁੱਧ ਪੰਡਯਾ ਨੇ ਆਪਣੇ ਆਈ. ਪੀ. ਐੱਲ. ਕਰੀਅਰ ਦੀ ਦੂਜੀ ਪਾਰੀ ਖੇਡੀ। ਹਾਰਦਿਕ ਨੇ ਰਾਜਸਥਾਨ ਵਿਰੁੱਧ 52 ਗੇਂਦਾਂ ਵਿਚ 8 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 87 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੇ ਨਾਂ ਆਰੇਂਜ ਕੈਪ ਵੀ ਹਾਸਲ ਕਰ ਲਈ। ਇਸ ਪਾਰੀ ਦੇ ਦੌਰਾਨ ਹਾਰਦਿਕ ਪੰਡਯਾ ਨੇ ਆਪਣੇ ਨਾਂ ਕਈ ਰਿਕਾਰਡ ਵੀ ਕਰ ਲਏ ਹਨ।
ਇਹ ਖ਼ਬਰ ਪੜ੍ਹੋ- ਪਾਕਿ ਸਫੇਦ ਗੇਂਦ ਸੀਰੀਜ਼ ਦੇ ਲਈ ਕਰੇਗਾ ਸ਼੍ਰੀਲੰਕਾ ਦੀ ਮੇਜ਼ਬਾਨੀ
ਰਾਜਸਥਾਨ ਵਿਰੁੱਧ ਹਾਰਦਿਕ ਪੰਡਯਾ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਬਤੌਰ ਕਪਤਾਨ ਇਸ ਜਗ੍ਹਾ 'ਤੇ ਉਨ੍ਹਾਂ ਨੇ ਆਈ. ਪੀ. ਐੱਲ. ਵਿਚ ਤੀਜੀ ਸਭ ਤੋਂ ਵੱਡੀ ਪਾਰੀ ਖੇਡ ਦਿੱਤੀ ਹੈ। ਪਹਿਲੇ ਸਥਾਨ 'ਤੇ ਦਿਨੇਸ਼ ਕਾਰਤਿਕ ਦਾ ਨਾਂ ਆਉਂਦਾ ਹੈ। ਉਨ੍ਹਾਂ ਨੇ ਚੌਥੇ ਸਥਾਨ 'ਤੇ ਕੇ. ਕੇ. ਆਰ. ਦੇ ਲਈ ਅਜੇਤੂ 97 ਦੌੜਾਂ ਬਣਾਈਆਂ ਸਨ। ਇਸ ਦੌਰਾਨ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਚੌਥੇ ਨੰਬਰ 'ਤੇ ਆ ਕੇ 94 ਦੌੜਾਂ ਦੀ ਪਾਰੀ ਖੇਡੀ ਸੀ। ਤਾਂ ਅੱਜ ਪੰਡਯਾ ਨੇ ਇਸ ਨੰਬਰ 'ਤੇ 87 ਦੌੜਾਂ ਦੀ ਕਪਤਾਨੀ ਪਾਰੀ ਖੇਡੀ।
ਇਹ ਖ਼ਬਰ ਪੜ੍ਹੋ- ਕ੍ਰਿਕਟ : ਆਸਟਰੇਲੀਆ ਦੇ ਸਹਾਇਕ ਕੋਚ ਅਹੁਦੇ ਤੋਂ ਹਟੇ ਜੇਫ ਵਾਨ
ਇਹ ਹਾਰਦਿਕ ਪੰਡਯਾ ਦੇ ਆਈ. ਪੀ. ਐੱਲ. ਦੀ ਦੂਜੀ ਸਭ ਤੋਂ ਵੱਡੀ ਪਾਰੀ ਹੈ। ਹਾਰਦਿਕ ਨੇ ਇਸ ਤੋਂ ਪਹਿਲਾਂ 2019 ਵਿਚ ਕੋਲਕਾਤਾ ਦੇ ਵਿਰੁੱਧ 34 ਗੇਂਦਾਂ 'ਤੇ 91 ਦੌੜਾਂ ਦੀ ਪਾਰੀ ਖੇਡੀ ਸੀ। ਉਸ ਤੋਂ ਬਾਅਦ ਅੱਜ ਦੀ ਪਾਰੀ ਵਿਚ ਹਾਰਦਿਕ ਨੇ 161 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਨਾਲ ਰਾਜਸਥਾਨ ਦੇ ਵਿਰੁੱਧ 87 ਦੌੜਾਂ ਬਣਾਈਆਂ।
ਆਈ. ਪੀ. ਐੱਲ. ਵਿਚ ਨੰਬਰ 4 'ਤੇ ਕਪਤਾਨਾਂ ਦੇ ਲਈ ਟਾਪ ਸਕੋਰ
97* : ਦਿਨੇਸ਼ ਕਾਰਤਿਕ ਬਨਾਮ ਕੇ. ਕੇ. ਆਰ, ਕੋਲਕਾਤਾ, 2019
94 : ਰੋਹਿਤ ਸ਼ਰਮਾ ਬਨਾਮ ਬੈਂਗਲੁਰੂ, ਵਾਨਖੇੜੇ, 2018
87* : ਹਾਰਦਿਕ ਪੰਡਯਾ ਬਨਾਮ ਆਰ. ਆਰ., ਡੀ ਵਾਈ ਪਾਟਿਲ, 2022*
ਆਈ. ਪੀ. ਐੱਲ. ਵਿਚ ਹਾਰਦਿਕ ਦਾ ਟਾਪ ਸਕੋਰ
91(34) ਬਨਾਮ ਕੇ. ਕੇ. ਆਰ, 2019
87*(52) ਬਨਾਮ ਆਰ. ਆਰ., 2022*
61*(31) ਬਨਾਮ ਕੇ. ਕੇ. ਆਰ, 2015
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।