ਪੱਲੀਕਲ ਨੇ ਸੈਨ ਫਰਾਂਸਿਸਕੋ ਓਪਨ ਦੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

09/28/2017 1:42:33 PM

ਚੇਨਈ— ਭਾਰਤੀ ਖਿਡਾਰਨ ਦੀਪਿਕਾ ਪੱਲੀਕਲ ਨੇ ਮਹਿਲਾ ਵਰਗ ਦੇ ਮੁਕਾਬਲੇ 'ਚ ਅਮਰੀਕਾ ਦੀ ਓਲੀਵੀਆ ਬਲੈਚਫੋਰਡ ਨੂੰ 13-11, 11-6, 11-9 ਨਾਲ ਹਰਾ ਕੇ ਪੀ.ਐੱਸ.ਏ. ਵਰਲਡ ਟੂਰ ਦੇ ਸੈਨ ਫਰਾਂਸਿਸਕੋ ਓਪਨ ਸਕੁਐਸ਼ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਇਸ ਤਰ੍ਹਾਂ ਦੋ ਦਿਨ 'ਚ 2 ਦਰਜਾ ਪ੍ਰਾਪਤ ਖਿਡਾਰਨਾਂ 'ਤੇ ਜਿੱਤ ਦਰਜ ਕੀਤੀ। ਪਹਿਲੇ ਦੌਰ 'ਚ ਦੀਪਿਕਾ ਨੇ ਚੌਥਾ ਦਰਜਾ ਪ੍ਰਾਪਤ ਐਮਿਲੀ ਵਿਟਲਾਕ ਨੂੰ ਹਰਾਇਆ ਸੀ।

ਇਹ 2014 ਦੇ ਬਾਅਦ ਉਸ ਦਾ ਵੱਡਾ ਪੀ.ਐੱਸ.ਏ. ਵਰਲਡ ਟੂਰ ਸੈਮੀਫਾਈਨਲ ਹੋਵੇਗਾ। ਉਹ ਛੇਵਾਂ ਦਰਜਾ ਪ੍ਰਾਪਤ ਵਿਟਲਾਕ ਦੇ ਖਿਲਾਫ ਜਿਸ ਸ਼ਾਨਦਾਰ ਲੈਅ 'ਚ ਸੀ, ਅਮਰੀਕੀ ਮੁਕਾਬਲੇਬਾਜ਼ ਦੇ ਨਾਲ ਵੀ ਉਸੇ ਲੈਅ 'ਚ ਦਿਖਾਈ ਦਿੱਤੀ। ਹੁਣ ਉਹ ਕੱਲ ਸੈਮੀਫਾਈਨਲ 'ਚ ਮਲੇਸ਼ੀਆ ਦੀ ਅੱਠ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਦੂਜਾ ਦਰਜਾ ਪ੍ਰਾਪਤ ਨਿਕੋਲ ਡੇਵਿਡ ਨਾਲ ਭਿੜੇਗੀ ਜਿਨ੍ਹਾਂ ਨੇ ਇੰਗਲੈਂਡ ਦੀ ਪੰਜਵਾਂ ਦਰਜਾ ਪ੍ਰਾਪਤ ਵਿਕਟੋਰੀਆ ਨੂੰ 76 ਮਿੰਟ 'ਚ 11-5, 7-11, 11-6, 9-11, 12-10 ਨਾਲ ਹਰਾਇਆ। ਰਾਸ਼ਟਰੀ ਕੋਚ ਸਾਈਰਸ ਪੋਂਚਾ ਨੇ ਪੱਲੀਕਲ ਦੀ ਕਾਫੀ ਸ਼ਲਾਘਾ ਕੀਤੀ।  


Related News