ਪੈਰਾ-ਬੈਡਮਿੰਟਨ : ਪਲਕ ਤੇ ਪਾਰੁਲ ਟੋਕੀਓ ਪੈਰਾਲੰਪਿਕ ਕੁਆਲੀਫ਼ਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ ਜੋੜੀ

Saturday, May 22, 2021 - 10:37 AM (IST)

ਪੈਰਾ-ਬੈਡਮਿੰਟਨ : ਪਲਕ ਤੇ ਪਾਰੁਲ ਟੋਕੀਓ ਪੈਰਾਲੰਪਿਕ ਕੁਆਲੀਫ਼ਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ ਜੋੜੀ

ਸਪੋਰਟਸ ਡੈਸਕ— ਸ਼ਟਲਰ ਪਲਕ ਕੋਹਲੀ ਤੇ ਪਾਰੁਲ ਪਰਮਾਰ ਦੀ ਮਹਿਲਾ ਡਬਲਜ਼ ਜੋੜੀ ਸ਼ੁੱਕਰਵਾਰ ਨੂੰ ਟੋਕੀਓ ਪੈਰਾ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੀ ਭਾਰਤ ਦੀ ਪਹਿਲੀ ਜੋੜੀ ਬਣੀ। ਕੋਵਿਡ-19 ਮਹਾਮਾਰੀ ਕਾਰਨ ਲਾਗੂ ਯਾਤਰਾ ਪਾਬੰਦੀਆਂ ਕਾਰਨ 18 ਸਾਲਾ ਪਲਕ ਤੇ ਤਜਰਬੇਕਾਰ ਪਾਰੁਲ ‘ਸਪੈਨਿਸ਼ ਪੈਰਾ-ਬੈਡਮਿੰਟਨ ਇੰਟਰਨੈਸ਼ਨਲ ਟੂਰਨਾਮੈਂਟ (11-16 ਮਈ) ’ਚ ਮੁਕਾਬਲਾ ਨਹੀਂ ਕਰ ਸਕੇ ਸਨ।

ਇਸ ਖੇਡ ਦਾ ਵਿਸ਼ਵ ਪੱਧਰੀ ਸੰਚਾਲਨ ਕਰਨ ਵਾਲੀ ਸੰਸਥਾ ਬੀ. ਡਬਲਿਊ. ਐੱਫ. ਨੇ ਸ਼ੁੱਕਰਵਾਰ ਨੂੰ ਓਲੰਪਿਕ ’ਚ ਉਨ੍ਹਾਂ ਦੇ ਕੁਆਲੀਫ਼ਾਈ ਕਰਨ ਦੀ ਸੂਚਨਾ ਦਿੱਤੀ। ਪਲਕ ਤੇ ਪਾਰੁਲ ਨੇ ਪੈਰ-ਬੈਡਮਿੰਟਨ ਦੇ ਐੱਲ. ਐੱਲ. ਤਿੰਨ- ਐੱਸ. ਯੂ. ਪੰਜ ਵਰਗ ’ਚ ਕੁਆਲੀਫ਼ਾਈ ਹਾਸਲ ਕੀਤਾ। ਇਸ ਵਰਗ ਨੂੰ ਪਹਿਲੀ ਵਾਰ ਪੈਰਾਲੰਪਿਕ ’ਚ ਸ਼ਾਮਲ ਕੀਤਾ ਗਿਆ ਹੈ।


author

Tarsem Singh

Content Editor

Related News