PCB ਨੇ ‘ਸਪਾਟ ਫਿਕਸਿੰਗ’ ਪੇਸ਼ਕਸ਼ ਦੀ ਜਾਣਕਾਰੀ ਨਾ ਦੇਣ ਲਈ ਪਾਕਿਸਤਾਨੀ ਖਿਡਾਰੀ ਕੀਤਾ ਮੁਅੱਤਲ

10/14/2021 4:41:54 PM

ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਇਕ ਅੰਡਰ-19 ਖਿਡਾਰੀ ਅਤੇ ਪ੍ਰਥਮ ਸ਼੍ਰੇਣੀ ਦੇ ਬੱਲੇਬਾਜ਼ ਜੀਸ਼ਾਨ ਮਲਿਕ ਨੂੰ ਵੀਰਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਹਾਲ ਹੀ ਵਿਚ ਸਮਾਪਤ ਹੋਈ ਰਾਸ਼ਟਰੀ ਟੀ20 ਚੈਂਪੀਅਨਸ਼ਿਪ ਦੌਰਾਨ ਕੀਤੀ ਗਈ ‘ਸਪਾਟ ਫਿਕਸਿੰਗ’ ਦੀ ਪੇਸ਼ਕਸ਼ ਦੀ ਜਾਣਕਾਰੀ ਨਹੀਂ ਦਿੱਤੀ ਸੀ।

ਇਹ ਵੀ ਪੜ੍ਹੋ : ਬਾਬਰ ਆਜ਼ਮ ਦਾ ਦਾਅਵਾ, ਇਸ ਵਾਰ ਭਾਰਤ ਨੂੰ ਹਰਾ ਟੀ-20 ਵਿਸ਼ਵ ਕੱਪ ਅਸੀਂ ਹੀ ਜਿੱਤਾਂਗੇ

ਪੀ.ਸੀ.ਬੀ. ਨੇ ਉਤਰੀ ਕ੍ਰਿਕਟ ਸੰਘ ਦੇ ਖਿਡਾਰੀ ਨੂੰ ਭ੍ਰਿਸ਼ਟਾਚਾਰ ਰੋਕੂ ਜ਼ਾਬਤਾ ਦੀ ਧਾਰਾ 4.7.1 ਦੇ ਅਧੀਨ ਮੁਅੱਤਲ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਉਹ ਜਾਂਚ ਲੰਬਿਤ ਰਹਿਣ ਤੱਕ ਕਿਸੇ ਵੀ ਕ੍ਰਿਕਟ ਸਬੰਧਤ ਗਤੀਵਿਧੀ ਵਿਚ ਹਿੱਸਾ ਨਹੀਂ ਲੈ ਸਕਦਾ। ਪੀ.ਸੀ.ਬੀ. ਦੇ ਇਕ ਸੂਤਰ ਨੇ ਪੁਸ਼ਟੀ ਕੀਤੀ ਕਿ ਭ੍ਰਿਸ਼ਟਾਚਾਰ ਰੋਕੂ ਈਕਾਈ ਮਲਿਕ ਨੂੰ ਚੈਂਪੀਅਨਸ਼ਿਪ ਦੇ ਮੈਚਾਂ ਦੌਰਾਨ ‘ਸਪਾਟ ਫਿਕਸਿੰਗ’ ਲਈ ਪੇਸ਼ਕਸ਼ ਦੀ ਘਟਨਾ ਦੀ ਜਾਂਚ ਕਰ ਰਹੀ ਹੈ, ਕਿਉਂਕਿ ਇਸ ਬਾਰੇ ਤੁਰੰਤ ਹੀ ਸਬੰਧਤ ਅਧਿਕਾਰੀਆਂ ਨੂੰ ਨਹੀਂ ਦੱਸਿਆ ਗਿਆ ਸੀ। ਰਾਸ਼ਟਰੀ ਟੀ-20 ਚੈਂਪੀਅਨਸ਼ਿਪ ਬੁੱਧਵਾਰ ਨੂੰ ਲਾਹੌਰ ਵਿਚ ਸਮਾਪਤ ਹੋਈ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News