ਪਾਕਿਸਤਾਨੀ ਖਿਡਾਰੀ ਨੇ ਬੰਨ੍ਹੇ ਸ਼ੁਭਮਨ ਗਿੱਲ ਦੇ ਬੂਟ ਦੇ ਤਸਮੇ, ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

Tuesday, Jan 30, 2018 - 02:15 PM (IST)

ਪਾਕਿਸਤਾਨੀ ਖਿਡਾਰੀ ਨੇ ਬੰਨ੍ਹੇ ਸ਼ੁਭਮਨ ਗਿੱਲ ਦੇ ਬੂਟ ਦੇ ਤਸਮੇ, ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਨਵੀਂ ਦਿੱਲੀ, (ਬਿਊਰੋ)— ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਭਾਵੇਂ ਹੀ ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਸੈਮੀਫਾਈਨਲ ਮੁਕਾਬਲੇ 'ਚ ਹਰਾ ਦਿੱਤਾ ਹੋਵੇ, ਪਰ ਮੰਗਲਵਾਰ ਨੂੰ ਮੈਚ ਦੇ ਦੌਰਾਨ ਕੁਝ ਅਜਿਹਾ ਹੋਇਆ ਜਿਸਦੀ ਵਜ੍ਹਾ ਨਾਲ ਇਕ ਪਾਕਿਸਤਾਨੀ ਕ੍ਰਿਕਟਰ ਨੇ ਹਰ ਹਿੰਦੁਸਤਾਨੀ ਦਾ ਦਿਲ ਜਿੱਤ ਲਿਆ। ਦਰਅਸਲ ਮੈਚ ਦੇ ਦੌਰਾਨ ਭਾਰਤ ਵੱਲੋਂ ਜੇਤੂ ਪਾਰੀ ਖੇਡਣ ਵਾਲੇ ਸ਼ੁਭਮਨ ਗਿੱਲ ਦੇ ਬੂਟ ਦਾ ਤਸਮਾ ਖੁਲ੍ਹ ਗਿਆ ਸੀ, ਜਿਸ ਨੂੰ ਇਕ ਪਾਕਿਸਤਾਨੀ ਕ੍ਰਿਕਟਰ ਨੇ ਬੰਨ੍ਹਿਆ। 

ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਭਾਵੇਂ ਕੁੜਤਨ ਹੋਵੇ, ਪਰ ਸੈਮੀਫਾਈਨਲ ਮੈਚ ਦੇ ਦੌਰਾਨ ਹੋਈ ਇਸ ਘਟਨਾ ਨੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਮਿਠਾਸ ਪੈਦਾ ਕਰਨ ਵਾਲਾ ਕੰਮ ਕੀਤਾ। ਸੋਸ਼ਲ ਮੀਡੀਆ 'ਤੇ ਇਸ ਖਾਸ ਪਲ ਦੀ ਤਸਵੀਰ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ। ਇਹ ਤਸਵੀਰ ਸਪੋਰਟਸਮੈਨ ਸਪਿਰਟ ਦੀ ਬੇਹੱਦ ਹੀ ਸ਼ਾਨਦਾਰ ਉਦਾਹਰਨ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਅੰਡਰ-19 ਕ੍ਰਿਕਟ ਦੇ ਸੈਮੀਫਾਈਨਲ ਮੁਕਾਬਲੇ 'ਚ ਭਾਰਤ ਨੇ 203 ਦੌੜਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਟੀਮ ਇੰਡੀਆ ਵੱਲੋਂ ਮੈਚ ਜੇਤੂ ਪਾਰੀ ਖੇਡਦੇ ਹੋਏ ਸ਼ੁਭਮਨ ਗਿੱਲ ਨੇ ਅਜੇਤੂ 102 ਦੌੜਾਂ ਬਣਾਈਆਂ।

 


Related News