ਪਾਕਿਸਤਾਨੀ ਕ੍ਰਿਕਟਰ ਨੇ ਵਿਰਾਟ ਕੋਹਲੀ ਬਾਰੇ ਦਿੱਤਾ ਵੱਡਾ ਬਿਆਨ, ਸ਼ਰੇਆਮ ਆਖੀ ਵੱਡੀ ਗੱਲ
Friday, Jan 24, 2025 - 02:00 PM (IST)
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਖਰਾਬ ਫਾਰਮ 'ਚੋਂ ਗੁਜ਼ਰ ਰਹੇ ਹਨ। ਵਿਰਾਟ ਨਿਊਜ਼ੀਲੈਂਡ ਅਤੇ ਫਿਰ ਆਸਟ੍ਰੇਲੀਆ ਖ਼ਿਲਾਫ਼ ਦੌੜਾਂ ਨਹੀਂ ਬਣਾ ਸਕੇ। ਉਹ ਇੰਗਲੈਂਡ ਖ਼ਿਲਾਫ਼ 3 ਮੈਚਾਂ ਦੀ ਵਨਡੇ ਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਜਾਦੂ 19 ਫਰਵਰੀ ਤੋਂ ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 'ਚ ਦੇਖਣ ਨੂੰ ਮਿਲੇਗਾ। ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਵਿਰਾਟ ਦੇ ਪ੍ਰਸ਼ੰਸਕ ਉਨ੍ਹਾਂ ਦੇ ਫਾਰਮ 'ਚ ਆਉਣ ਅਤੇ ਬੱਲੇ ਨਾਲ ਦੌੜਾਂ ਬਣਾਉਣ ਦੀ ਉਮੀਦ ਕਰ ਰਹੇ ਹਨ। ਅਜਿਹੇ 'ਚ ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਵਿਰਾਟ ਕੋਹਲੀ 'ਤੇ ਵੱਡਾ ਬਿਆਨ ਦਿੱਤਾ ਹੈ। ਆਮਿਰ ਫਿਲਹਾਲ ਇੰਟਰਨੈਸ਼ਨਲ ਲੀਗ ਟੀ-20 'ਚ ਡੇਜ਼ਰਟ ਵਾਈਪਰਸ ਲਈ ਖੇਡਦੇ ਨਜ਼ਰ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ
ਸਭ ਤੋਂ ਵਧੀਆ ਕ੍ਰਿਕਟਰ ਹੈ ਵਿਰਾਟ : ਮੁਹੰਮਦ ਆਮਿਰ
ਵਿਰਾਟ ਕੋਹਲੀ ਬਾਰੇ ਗੱਲ ਕਰਦੇ ਹੋਏ ਮੁਹੰਮਦ ਆਮਿਰ ਨੇ ਕਿਹਾ, ''ਵਿਰਾਟ ਕੋਹਲੀ ਇਸ ਪੀੜ੍ਹੀ ਦੇ ਸਭ ਤੋਂ ਵਧੀਆ ਕ੍ਰਿਕਟਰ ਹਨ। ਮੈਂ ਉਨ੍ਹਾਂ ਖ਼ਿਲਾਫ਼ ਖੇਡਿਆ ਹੈ, ਮੈਂ ਜਾਣਦਾ ਹਾਂ ਕਿ ਉਹ ਇਸ ਦੌਰ ਦੇ ਸਰਵਸ੍ਰੇਸ਼ਠ ਖਿਡਾਰੀ ਹਨ ਅਤੇ ਕਦੇ ਵੀ ਅਜਿਹੇ ਖਿਡਾਰੀ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ, ਜਿਸ ਨੇ ਚੰਗਾ ਪ੍ਰਦਰਸ਼ਨ ਕੀਤਾ ਹੋਵੇ। ਵਿਰਾਟ ਕੋਹਲੀ ਅਜਿਹੇ ਖਿਡਾਰੀ ਹਨ, ਜੋ ਯਕੀਨੀ ਤੌਰ 'ਤੇ ਸ਼ਾਨਦਾਰ ਵਾਪਸੀ ਕਰਦੇ ਹਨ।'
ਵਿਰਾਟ ਕੋਹਲੀ ਇੰਗਲੈਂਡ ਖ਼ਿਲਾਫ਼ ਖੇਡੇ ਮੈਚਾਂ ਦੀ ਵਨਡੇ ਸੀਰੀਜ਼ 'ਚ ਆਪਣੀ ਫਾਰਮ ਨੂੰ ਫਿਰ ਤੋਂ ਹਾਸਲ ਕਰਨਾ ਚਾਹੁਣਗੇ। ਇਸ ਤੋਂ ਬਾਅਦ ਉਨ੍ਹਾਂ ਦਾ ਜਾਦੂ 2025 ਦੀ ਚੈਂਪੀਅਨਜ਼ ਟਰਾਫੀ 'ਚ ਦੇਖਣ ਨੂੰ ਮਿਲ ਸਕਦਾ ਹੈ। ਭਾਰਤੀ ਟੀਮ 2017 'ਚ ਚੈਂਪੀਅਨਜ਼ ਟਰਾਫੀ ਦੇ ਫਾਈਨਲ 'ਚ ਪਾਕਿਸਤਾਨ ਤੋਂ ਹਾਰ ਗਈ ਸੀ। ਹੁਣ ਇਕ ਵਾਰ ਫਿਰ ਵਿਰਾਟ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਨੂੰ ਖਿਤਾਬ ਦਿਵਾਉਣਾ ਚਾਹੁਣਗੇ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰ ਘਰ ਛਾਇਆ ਮਾਤਮ, ਸਦਮੇ 'ਚ ਪੂਰਾ ਪਰਿਵਾਰ, 2 ਦਿਨ ਪਹਿਲਾਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਸ਼ਾਨਦਾਰ ਕਰੀਅਰ
ਵਿਰਾਟ ਕੋਹਲੀ ਨੇ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ 123 ਟੈਸਟ ਮੈਚਾਂ 'ਚ 210 ਪਾਰੀਆਂ 'ਚ 30 ਸੈਂਕੜੇ ਅਤੇ 31 ਅਰਧ ਸੈਂਕੜਿਆਂ ਦੀ ਮਦਦ ਨਾਲ 9230 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ 295 ਵਨਡੇ ਮੈਚਾਂ ਦੀਆਂ ਪਾਰੀਆਂ ਵਿਚੋਂ 283 ਮੈਚਾਂ 'ਚ ਉਨ੍ਹਾਂ ਨੇ 50 ਸੈਂਕੜੇ ਅਤੇ 72 ਅਰਧ ਸੈਂਕੜਿਆਂ ਦੀ ਮਦਦ ਨਾਲ 13906 ਦੌੜਾਂ ਬਣਾਈਆਂ ਹਨ। 125 ਮੈਚਾਂ ਦੀਆਂ 117 ਪਾਰੀਆਂ 'ਚ 1 ਸੈਂਕੜੇ ਅਤੇ 38 ਅਰਧ ਸੈਂਕੜੇ ਦੀ ਮਦਦ ਨਾਲ 4188 ਦੌੜਾਂ ਬਣਾਈਆਂ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਵਨਡੇ 'ਚ 5 ਅਤੇ ਟੀ-20 'ਚ 4 ਵਿਕਟਾਂ ਵੀ ਹਾਸਲ ਕੀਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8